(Samajweekly)
ਗਲਤੀ ਕਰਨ ਵਾਲੇ ਨੂੰ ਸਜ਼ਾ ਨਾ ਦਿਓ
ਬਲਕਿ ਉਸ ਦੀ ਗਲਤੀ ਤੋਂ ਕੁਝ ਸਿੱਖੋ।
ਕਿਸੇ ਗਰੀਬ ਦੀ ਸਹਾਇਤਾ ਨਾ ਕਰੋ
ਬਲਕਿ ਉਸ ਨੂੰ ਉਸ ਦੇ ਪੈਰਾਂ ਤੇ ਖੜਾ ਕਰੋ।
ਜ਼ਿੰਦਗੀ ਦੀਆਂ ਪੌੜੀਆਂ ਇਕਦਮ ਨਾ ਚੜੋ
ਬਲਕਿ ਹੌਲੀ ਹੌਲੀ ਤਜਰਬੇ ਨਾਲ ਚੜੋ।
ਕਿਸੇ ਉੱਤੇ ਇਕਦਮ ਵਿਸ਼ਵਾਸ ਨਾ ਕਰੋ
ਬਲਕਿ ਹੌਲੀ ਹੌਲੀ ਪਰਖ ਕੇ ਵਿਸ਼ਵਾਸ ਕਰੋ।
ਕਈ ਵਾਰ ਜੋ ਦਿਖਦਾ ਹੈ ਉਹ ਸੱਚ ਨਹੀਂ ਹੁੰਦਾ
ਪੜਤਾਲ ਕਰਕੇ ਹੀ ਉਸਨੂੰ ਸੱਚ ਮੰਨੋ।
ਕਿਸੇ ਨੂੰ ਛੋਟਾ ਸਮਝ ਕੇ ਨਫਰਤ ਨਾ ਕਰੋ
ਇੱਕ ਛੋਟੀ ਸੂਈ ਵੱਡੇ ਵੱਡੇ ਕੱਪੜੇ ਸੀ ਦਿੰਦੀ ਹੈ।
ਮੰਦਰ ਵਿੱਚ ਭਗਵਾਨ ਦੀ ਤਲਾਸ਼ ਨਾ ਕਰੋ
ਘਰ ਦੇ ਮਾਤਾ ਪਿਤਾ ਹੀ ਭਗਵਾਨ ਹੁੰਦੇ ਹਨ।
ਔਰਤ ਦਾ ਵੱਡਾ ਪਣ ਘਰ ਵਸਾਉਣ ਵਿੱਚ ਹੁੰਦਾ ਹੈ
ਆਦਮੀ ਦਾ ਵੱਡਾਪਣ ਘਰ ਸੰਭਾਲਣ ਵਿੱਚ ਹੁੰਦਾ ਹੈ।
। ਪਤੀ ਪਤਨੀ ਗ੍ਰਹਸਤੀ ਦੇ ਬਾਗ ਦੇ ਮਾਲੀ ਹਨ
ਉਹ ਬੱਚਿਆਂ ਨੂੰ ਸੰਸਕਾਰ ਰੂਪੀ ਫੁੱਲ ਦਿੰਦੇ ਹਨ।
ਪ੍ਰੋਫੈਸਰ ਸ਼ਾਮ ਲਾਲ ਕੌਂਸਲ