ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਮੰਗੂਵਾਲ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਦਾ 134ਵਾਂ ਜਨਮ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਨੇ ਬਾਬਾ ਸਾਹਿਬ ਦੇ ਜੀਵਨ ਅਧਾਰਿਤ ਗੀਤ ਗਾਏ ਅਤੇ ਬਾਬਾ ਸਾਹਿਬ ਦੇ ਜੀਵਨ ਤੇ ਚਾਨਣਾ ਪਾਈ ਇਸ ਮੌਕੇ ਤੇ ਨਵਾਂ ਸ਼ਹਿਰ ਦੇ ਵਿਧਾਇਕ ਡਾਕਟਰ ਪਾਲ ਨੇ ਵੀ ਆਪਣੀ ਹਾਜਰੀ ਭਰੀ ਅਤੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਆਖਿਆ ਤੇ ਕਿਹਾ ਕਿ ਅੱਜ ਅਸੀਂ ਜਿਨਾਂ ਦਾ ਜਨਮਦਿਨ ਮਨਾ ਰਹੇ ਹਾਂ ਉਹਨਾਂ ਨੇ ਆਖਿਆ ਸੀ ਕਿ ਰਾਜ ਸੱਤਾ ਇੱਕ ਅਜਿਹੀ ਚਾਬੀ ਹੈ ਜੋ ਤੁਹਾਡੇ ਦੁੱਖਾਂ ਤਕਲੀਫਾਂ ਦਾ ਤਾਲਾ ਖੋਲ੍ਹ ਸਕਦੀ ਹੈ ਆਓ ਆਪਾਂ ਉਹ ਚਾਬੀ ਆਪਣੇ ਹੱਥਾਂ ਵਿੱਚ ਲਈਏ ਤਾਂ ਜੋ ਪੰਜਾਬ ਅਤੇ ਦੇਸ਼ ਵਿੱਚ ਜਿਹੜੀਆਂ ਵੀ ਸਾਨੂੰ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਸਮੱਸਿਆਵਾਂ ਦਾ ਹੱਲ ਕਰ ਸਕੀਏ ਪਹਿਲਗਾਮ ‘ਚ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਦੀ ਮੈ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹੋ ਜਹੀ ਘਿਨਾਉਣੀ ਕਾਰਵਾਈ ਇਨਸਾਨੀਅਤ ਦੇ ਖਿਲਾਫ ਹੈ। ਦੁਖੀ ਪਰਿਵਾਰਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ ਅਤੇ ਅਸੀਂ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਇਸ ਮੌਕੇ ਤੇ ਸਰਬਜੀਤ ਜਾਫਰਪੁਰ ਗੁਰਮੁਖ ਨੌਰਥ ਵਾਈਸ ਪ੍ਰਧਾਨ ਨਵਾਂ ਸ਼ਹਿਰ ਮੁਕੇਸ਼ ਬਾਲੀ ਚੰਦਨ ਰਾਮ ਬਲਜਿੰਦਰ ਕੁਮਾਰ ਪੰਚ ਸਿੰਦਰਪਾਲ ਸਤਿਨਾਮ ਸਿੰਘ ਸਿੰਗਰ ਪ੍ਰੀਆ ਵੰਗਾ ਸੰਤੋਸ਼ ਰਾਣੀ ਕਸ਼ਮੀਰ ਸਿੰਘ ਬਲਵੰਤ ਸਿੰਘ ਤੋਸ਼ੀ ਇੰਗਲੈਂਡ ਵਿਲੀਅਮ ਇੰਗਲੈਂਡ ਰਾਮ ਪ੍ਰਕਾਸ਼ ਆਦਿ ਹਾਜਰ ਸਨ।
ਪਿੰਡ ਮੰਗੂਪੁਰ ਵਿਖੇ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਕਿਹਾ –ਡਾ ਨਛੱਤਰ ਪਾਲ ਐਮ ਐਲ ਏ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



