ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮਹਾਲੋਂ ਦੀ ਸਮਾਜ ਭਲਾਈ ਸੰਸਥਾ ਵੱਲੋਂ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ 8ਵਾਂ ਸਵੈ -ਇਛੁੱਕ ਖੂਨਦਾਨ ਕੈਂਪ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਮਹਾਲੋਂ ਵਿਖੇ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਕਰੀਬ 39 ਯੂਨਿਟ ਬਲੱਡ ਦੇ ਇਕੱਤਰ ਕੀਤੇ ਗਏ। ਖੂਨਦਾਨੀਆਂ ਵਲੋਂ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ।ਸਮਾਜ ਭਲਾਈ ਸੰਸਥਾ ਮਹਾਲੋਂ ਦੇ ਮੈਂਬਰਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਭਲਾਈ ਸੰਸਥਾ ਮਹਾਲੋਂ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਦੀ ਹੈ। ਸੰਸਥਾ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ 8ਵਾਂ ਸਵੈ -ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਰੀਬ 39 ਦੇ ਕਰੀਬ ਬਲੱਡ ਯੂਨਿਟ ਇਕੱਠਾ ਕੀਤਾ ਗਿਆ। ਸੰਸਥਾ ਵੱਲੋਂ ਬਲੱਡ ਬੈਂਕ ਨਵਾਂਸ਼ਹਿਰ ਦੇ ਮੈਂਬਰਾਂ ਦਾ ਸਨਮਾਨ ਚਿੰਨ੍ਹ ਦੇ ਸਨਮਾਨ ਅਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਖੂਨਦਾਨੀ ਸੱਜਣਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਖੂਨਦਾਨ ਕੀਤਾ।ਇਸ ਸਮੇਂ ਬਲਵੀਰ ਸਿੰਘ, ਡਾਕਟਰ ਸੁਰਿੰਦਰ ਮਹਾਲੋਂ,ਤਾਰੀ, ਨਛੱਤਰ ਰਾਮ ਸਰਪੰਚ, ਸਤਪਾਲ ਫੌਜੀ, ਹੈਪੀ,ਬੁੱਧ ਰਾਮ, ਸੁੱਖਵਿੰਦਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ, ਮੱਕੜ, ਹਰਬੰਸ ਲਾਲ,ਲਾਲੀ ਅਤੇ ਸਮਾਜ ਭਲਾਈ ਸੰਸਥਾ ਮਹਾਲੋਂ ਦੇ ਸਮੂਹ ਮੈਂਬਰ ਹਾਜ਼ਰ ਸਨ।
ਖੂਨਦਾਨ ਮਹਾਂਦਾਨ ਏ, ਖੂਨਦਾਨ ਕਰਕੇ ਅਨੇਕਾਂ ਜ਼ਿੰਦਗੀਆਂ ਬਚਾ ਸਕਦੇ ਹਾਂ:- ਸਮਾਜ ਭਲਾਈ ਸੰਸਥਾ ਮਹਾਲੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



