HOME ਮਨੁੱਖ=ਮਨੁੱਖ

ਮਨੁੱਖ=ਮਨੁੱਖ

3
ਜਸਵੀਰ ਸਿੱਖ ਮੋਰੋਂ

(ਸਮਾਜ ਵੀਕਲੀ) 

ਧਰਮ, ਜਾਤ ਦਾ ਨਾਮ ਵਰਤ ਕੇ,
ਨਫ਼ਰਤੀ ਜਿਹੜੇ ਦੇਣ ਬਿਆਨ l

ਉਨ੍ਹਾਂ ਨੂੰ,ਕਹਿ ਨਹੀਂ ਸਕਦੇ ਬੰਦੇ,
ਉਹ ਤਾਂ ਜਨਮੇ ਹੀ,ਹਨ ਸੈ਼ਤਾਨ l

ਬੰਦੇ ਨੂੰ,ਉਹ ਹੀ ਸਮਝਣ ਬੰਦਾ,
ਜਿਹੜੇ ਬੰਦੇ,ਹੁੰਦੇ ਨੇ ਵਿਦਵਾਨ l

ਆਪਣੀ ਜਾਤ,ਸਮਝ ਪਵਿੱਤਰ,
ਬਹੁ ਮੂਰਖ,ਜੋ ਕਰਨ ਗੁਮਾਨ l

ਊਚ,ਨੀਚ ਵਾਲਾ ਸਬਕ ਸਿਖਾਵੇ,
ਜੋ,ਮਨੂੰਵਾਦੀ,ਗ੍ਰੰਥਾਂ ਦਾ ਗਿਆਨ l

ਨਫ਼ਰਤ ਨਾਲ,ਨਾ ਹੋਣੀ ਤਰੱਕੀ,
ਸਾਡਾ ਸਭਦਾ,ਹੋਣਾ ਹੈ ਨੁਕਸਾਨ l

ਇੱਕੋ ਜਿਹਾ ਹੀ,ਵਰਤੇ ਸਭ ਨਾਲ,
ਕੁਦਰਤ ਵੱਲ,ਨਾ ਦੇਣ ਧਿਆਨ l

ਜਸਵੀਰ ਮੋਰੋਂ, ਜੋ ਲੋਕ ਸਿਆਣੇ,
ਉਨ੍ਹਾਂ ਲਈ,ਮਾਨਸ ਜਾਤ ਸਾਮਾਨ l

ਜਸਵੀਰ ਸਿੱਖ ਮੋਰੋਂ

ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,ਪੰਜਾਬ

 ਫੋਨ- 941726283

Previous articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੀ ਹੈ – ਪ੍ਰਧਾਨ ਸਤੀਸ਼ ਕੁਮਾਰ ਸੋਨੀ
Next articleਪਿੰਡ ਮੰਗੂਪੁਰ ਵਿਖੇ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਕਿਹਾ –ਡਾ ਨਛੱਤਰ ਪਾਲ ਐਮ ਐਲ ਏ ‌