HOME ਨੀਚਤਾ ਦੀ ਜੜ੍ਹ ਕਿਤਾਬ ਲਈ ਮੈਂ ਆਪਣਾ ਆਪ ਕੁਰਬਾਨ ਕਰ ਦਿੱਤਾ —...

ਨੀਚਤਾ ਦੀ ਜੜ੍ਹ ਕਿਤਾਬ ਲਈ ਮੈਂ ਆਪਣਾ ਆਪ ਕੁਰਬਾਨ ਕਰ ਦਿੱਤਾ — ਪ੍ਰਿਆ ਅੰਬੇਡਕਰ

6

ਜਲੰਧਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਸਾਥੀਓ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਕਿਤਾਬ “ਨੀਚਤਾ ਦੀ ਜੜ੍ਹ ” ਮੈਂ ਖ਼ੁਦ ਹੀ ਟਾਈਪ ਕਰ ਚੁੱਕੀ ਹਾਂ l ਇਸ ਕਿਤਾਬ ਨੂੰ ਲਿਖਣ ਲਈ ਮੈਂ ਆਪਣਾ ਸਾਰਾ ਅਰਾਮ ਕੁਰਬਾਨ ਕਰ ਦਿੱਤਾ l ਰਾਤ ਦੇ 2-2 ਵਜੇ ਤੱਕ ਮੈਂ ਇਸ ਕਿਤਾਬ ਦੇ ਉਤੇ ਰਿਸਰਚ ਕਰਦੀ ਰਹੀ l ਜਦੋ ਕਿਤੇ ਮੈਨੂੰ ਕੰਮ ਤੋਂ ਛੁੱਟੀ ਹੁੰਦੀ ਸੀ ਤਦ ਵੀ ਮੈਂ ਅਪਣਾ ਸਾਰਾ ਦੁਪਹਿਰਾ ਅਤੇ ਰਾਤ (ਦੁਪਹਿਰ 11 ਵਜੇ ਤੋਂ ਰਾਤ 9 ਵਜੇ ) ਤੱਕ ਇਸ ਲਾਇਬ੍ਰੇਰੀ ਚ ਬੈਠ ਰਿਸਰਚ ਕਰਦੀ ਰਹਿੰਦੀ ਸੀ l ਇਸ ਕਿਤਾਬ ਨੂੰ ਲਿਖਣ ਲਈ ਮੈਂ ਹੋਰਨਾਂ ਲੇਖਕਾਂ ਦੀਆ ਸਬੂਤਾਂ ਦੇ ਤੌਰ ਉਤੇ ਕਿਤਾਬਾਂ ਪੜ੍ਹੀਆਂ l ਵੱਖ ਵੱਖ ਰਾਜਨੀਤਿਕ ਨੇਤਾਵਾਂ ਦੇ ਵੱਖ ਵੱਖ ਤੱਥ ਕੱਢ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ l ਇਸ ਕਿਤਾਬ ਨੂੰ ਲਿਖਣ ਲਈ ਅਖਬਾਰਾਂ, ਨਿਊਜ਼ ਚੈਨਲ ਸਭ ਖੋਲ ਕੇ ਰੱਖ ਦਿੱਤੇ l ਬੇਸ਼ਕ ਹੋਰਨਾਂ ਨਾਮੀ ਲੇਖਕਾਂ ਨੇ ਬਥੇਰਾ ਜਾਤਪਾਤ ਦੇ ਵਿਸ਼ੇ ਉਤੇ ਆਪਣੀ ਆਪਣੀ ਸੋਚ ਮੁਤਾਬਕ ਲਿਖਿਆ ਹੋਵੇਗਾ ਪਰ ਮੈਂ ਇਸਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ l ਮੈਂ ਆਪਣੀ ਰਿਸਰਚ ਚ ਦੱਸਦੀ ਹਾਂ ਕੇ ਭਾਰਤ ਦੇਸ਼ ਵਿੱਚ ਸਭ ਤੋਂ ਜ਼ਿਆਦਾ ਜਾਤ ਦੇ ਨਾਮ ਉਤੇ ਦਲਿਤਾਂ ਉਤੇ ਜ਼ੁਰਮ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ , ਰਾਜਸਥਾਨ , ਬਿਹਾਰ , ਗੁਜਰਾਤ ਵਰਗੀਆਂ ਸਟੇਟਾਂ ਚ ਹੋ ਰਿਹਾ ਹੈ l ਤੇ ਇਹਨਾਂ ਸਟੇਟਾ ਚ ਦਲਿਤਾਂ ਦੀ ਹਾਲਤ ਕਿਹੋ ਜਹੀ ਹੈ ਤੇ ਉਹ ਇਸ ਹਾਲਤ ਤੋਂ ਨਿਜ਼ਾਤ ਪਾਉਣ ਲਈ ਜਦੋ ਪੰਜਾਬ ਚ ਚੰਗੇ ਜੀਵਨ ਦੀ ਉਮੀਦ ਕਰਦੇ ਆਉਂਦੇ ਹਨ ਤਾਂ ਸਾਡੇ ਆਪਣੇ ਹੀ ਲੋਕੀ. ..ਕੁੱਝ ਤੁਹਾਡੇ ਮੇਰੇ ਵਰਗੇ ਇਹਨਾਂ ਪ੍ਰਵਾਸੀਆਂ ਦਲਿਤਾਂ ਨਾਲ ਕਿਹੋ ਜੇਹਾ ਵਰਤੀਰਾ /ਵਿਵਹਾਰ ਕਰਦੇ ਹਨ, ਓਹਨਾ ਸਭ ਦਾ ਜਿਕਰ ਮੈਂ ਇਸ ਕਿਤਾਬ ਚ ਕੀਤਾ ਹੈ l ਬੇਸ਼ਕ ਅਸੀ ਭਾਰਤੀ ਸੰਵਿਧਾਨ ਦੀ ਰੱਖਿਆ ਦੀ ਗੱਲ ਕਰਦੇ ਹਾਂ ਪਰ ਮਾਫ ਕਰਿਓ ਸਭ ਤੋਂ ਜ਼ਿਆਦਾ ਸੰਵਿਧਾਨ ਦੀ ਉਲੰਘਣਾ ਵੀ ਅਸੀ ਲੋਕ ਹੀ ਕਰਦੇ ਹਾਂ l ਇਹਨਾਂ ਸਾਰੀਆ ਗੱਲਾਂ ਦੇ ਜਵਾਬ ਜਾਨਣ ਲਈ ਮੇਰੀ ਕਿਤਾਬ “ਨੀਚਤਾ ਦੀ ਜੜ੍ਹ ” ਜਰੂਰ ਪੜ੍ਹਿਓ l ਇਸ ਕਿਤਾਬ ਨੂੰ ਮੈਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਚ ਪਬਲਿਸ਼ ਕਰਵਾਵਾਂਗੀ l ਇਸ ਕਿਤਾਬ ਨੇ ਮੈਨੂੰ ਬਹੁਤ ਥੱਕਾਇਆ l ਮੇਰਾ ਵੀ ਦਿਲ ਕਰਦਾ ਹੁੰਦਾ ਕੇ ਮੈਂ ਵੀ ਬਾਕੀ ਕੁੜੀਆਂ ਵਾਂਗ ਏਨਾ ਸੋਹਣਾ ਦੇਸ਼ ਘੁੰਮਾ, ਮਜ਼ੇ ਕਰਾ l ਪਰ ਮੇਰੇ ਨਾਮ ਪਿੱਛੇ ਲੱਗਾ ਅੰਬੇਡਕਰ ਤੇ ਹੱਥ ਚ ਫੜੀ ਕਲਮ ਮੇਰਾ ਸਾਥ ਨਹੀਂ ਛੱਡਦੇ l
ਪ੍ਰਿਆ ਅੰਬੇਦਕਰ 
( AUTHOR )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਮੰਗੂਪੁਰ ਵਿਖੇ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਕਿਹਾ –ਡਾ ਨਛੱਤਰ ਪਾਲ ਐਮ ਐਲ ਏ ‌
Next articleਸਿਰਜਕ ਰਾਹਾਂ ਦੇ ਪਾਂਧੀ ਬਣਨ ਲਈ ਸਮੀਖਿਆ ਜ਼ਰੂਰੀ- ਢਾਹਾਂ ਢਾਹਾਂ ਕਲੇਰਾਂ ਦਰਪਣ ਟੀਮ ਨੇ ਰਚਾਇਆ ਸੰਵਾਦ