* ਗੰਜਿਆਂ ਲਈ ਕੰਘੇ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(Samajweekly)
ਸੋਚੀਂ  ਨਾ  ਅਜੇ  ਕਿ  ਦਿਨ ਚੰਗੇ ਹੋਣਗੇ,
ਅਜੇ  ਬਹੁਤ  ਵਾਰੀ  ਫਿਰ  ਦੰਗੇ ਹੋਣਗੇ l
ਸ਼ਾਂਤੀ ਰੱਖਣ ਦੀ  ਚਾਹੇ  ਕੋਸ਼ਿਸ਼  ਕਰ ਲੈ,
ਚਲਾਕਾਂ ਨੇ  ਫਿਰ ਵੀ ਪਾਏ ਪੰਗੇ ਹੋਣਗੇ l
ਅਮੀਰਾਂ  ਦੀ  ਹੋਊ   ਹਮੇਸ਼ਾਂ   ਬੱਲੇ  ਬੱਲੇ,
ਗਰੀਬ ਹੀ  ਲੋੜ ਅਨੁਸਾਰ ਟੰਗੇ ਹੋਣਗੇ l
ਬੁਰਿਆਂ ਲੋਕਾਂ ਦੀ  ਹੋਊ  ਬਹਿ  ਬਹਿ  ਜਾ,
ਚੰਗੇ  ਜੇਲ੍ਹਾਂ  ਵਿੱਚ  ਪਾ  ਕੇ  ਡੰਗੇ  ਹੋਣਗੇ l
ਸੱਚ ਨੂੰ ਮਜ਼ਬੂਰ ਕਰ ਚੁੱਪ ਕਰਾਇਆ ਜਾਊ,
ਬਦਮਾਸ਼  ਹੀ ਗਲੀਆਂ ਵਿੱਚ  ਖੰਘੇ ਹੋਣਗੇ l
ਅਵਤਾਰ  ਵਾਲਾਂ ਵਾਲਿਆਂ ਨੂੰ ਨਾ ਤੇਲ ਜੁੜੂ,
ਖੁਰਦਪੁਰੀਆ ਗੰਜਿਆਂ ਲਈ ਕੰਘੇ ਹੋਣਗੇ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
Previous articleਐਸਾ ਕਰੋ
Next articleਸੋਸ਼ਲ ਮੀਡੀਆ(ਇੱਕ ਨਿਆਮਤ)