HOME ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ-ਦਿਨ ਦੇਸ਼ ਭਗਤ ਯਾਦਗਾਰੀ...

ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ-ਦਿਨ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਬਾਵਾ ਨੇ ਮਨਾਇਆ

2

*ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਦੀ ਸਚਾਈ, ਸਾਦਗੀ, ਸਪਸ਼ਟਤਾ ਅਤੇ ਦੇਸ਼ ਭਗਤੀ ਅੱਜ ਦੇ ਸਿਆਸੀ ਨੇਤਾ ਆਪਣੇ ਜੀਵਨ ਅੰਦਰ ਗ੍ਰਹਿਣ ਕਰਨ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ 156ਵਾਂ ਅਤੇ ਲਾਲ ਬਹਾਦਰ ਸ਼ਾਸਤਰੀ ਸਵਰਗੀ ਪ੍ਰਧਾਨ ਮੰਤਰੀ ਜੀ ਦਾ 121ਵਾਂ ਜਨਮ-ਦਿਨ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਸ਼ਹੀਦਾਂ ਦੀ ਯਾਦ ਵਿੱਚ ਵਸੇ ਰਾਜਗੁਰੂ ਨਗਰ ਵਿਖੇ ਮਨਾਇਆ ਗਿਆ। ਇਸ ਸਮੇਂ ਰਜਨੀ ਬਾਵਾ, ਅਰਜੁਨ ਬਾਵਾ, ਮਨਜੋਤ ਬਾਵਾ, ਮਹੇਸ਼ ਮੁਨੀ ਅਤੇ ਸੰਜੈ ਠਾਕੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਅਹਿੰਸਾ ਦਾ ਰਸਤਾ ਅਖਤਿਆਰ ਕਰਕੇ ਅਜਾਦੀ ਦੀ ਲੜਾਈ ਲਈ ਮੋਹਰੀ ਰੋਲ ਅਦਾ ਕੀਤਾ। ਉਹਨਾਂ ਨੇ 1942 ਵਿੱਚ “ਭਾਰਤ ਛੱਡੋ ਅੰਦੋਲਨ” ਸ਼ੁਰੂ ਕੀਤਾ ਅਤੇ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਕਰਨ ਲਈ ਭਾਰਤੀਆਂ ਨੂੰ ਪ੍ਰੇਰਿਆ। ਉਹਨਾਂ ਛੂਤ-ਛਾਤ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਨੀਵੀਆਂ ਜਾਤੀਆਂ ਨਾਲ ਸੰਬੰਧਿਤ ਕਹੇ ਜਾਣ ਵਾਲੇ ਲੋਕਾਂ ਲਈ ਮੰਦਰਾਂ ਵਿੱਚ ਪ੍ਰਵੇਸ਼ ਕਰਨ ਦੀ ਮੁਹਿੰਮ ਚਲਾਈ। ਉਹਨਾਂ ਨੇ ਹਮੇਸ਼ਾਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਲੜਾਈ ਲੜੀ। ਉਹਨਾਂ ਇਸ ਸਮੇਂ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਜੀਵਨ ਦੀ ਸਚਾਈ, ਸਾਦਗੀ, ਸਪਸ਼ਟਤਾ ਦੇਸ਼ ਵਾਸੀਆਂ ਨੂੰ ਖਾਸ ਕਰਕੇ ਸਿਆਸੀ ਲੋਕਾਂ ਲਈ ਵੱਡੀ ਪ੍ਰੇਰਨਾ ਹੈ। ਉਹਨਾਂ ਕਿਹਾ ਕਿ ਜਿਸ ਨੇਤਾ ਨੂੰ ਤੈਰ ਕੇ ਪੜ੍ਹਾਈ ਲਈ ਸਕੂਲ ਜਾਣਾ ਪਿਆ, ਕਾਰ ਵੀ ਕਰਜੇ ‘ਤੇ ਲੈਣੀ ਪਈ ਅਤੇ ਜਦੋਂ ਜੇਲ ਵਿੱਚ ਸਨ ਤਾਂ ਉਹਨਾਂ ਨੂੰ 30 ਰੁਪਏ ਰੋਜ਼ਾਨਾ ਮਿਲਦੇ ਸਨ ਪਰ ਜਦੋਂ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਮਿਲਣ ਲਈ ਗਈ ਤਾਂ ਉਹਨਾਂ ਕਿਹਾ ਕਿ ਮੈਂ ਗੁਜ਼ਾਰਾ 25 ਰੁਪਏ ਵਿੱਚ ਕਰ ਲੈਂਦੀ ਹਾਂ ਅਤੇ 5 ਰੁਪਏ ਬਚਾ ਲੈਂਦੀ ਹਾਂ ਤਾਂ ਫੌਰਨ ਸ਼ਾਸਤਰੀ ਜੀ ਨੇ ਜ਼ੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਘਰ ਲਈ 25 ਰੁਪਏ ਦੇਣ ਲਈ ਕਿਹਾ। ਅਜਿਹਾ ਕਿਰਦਾਰ ਭਾਰਤ ਦੇ ਨੇਤਾ ਦਾ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਲੋੜ ਹੈ ਦੇਸ਼ ਭਗਤਾਂ ਦੇ ਜੀਵਨ ਤੋਂ ਸੇਧ ਲੈ ਕੇ ਵੋਟ ਦਾ ਸਹੀ ਇਸਤੇਮਾਲ ਕਰੀਏ। ਵੋਟ ਵੱਟੇ ਨੋਟ ਸ਼ਹੀਦਾਂ ਦਾ ਅਪਮਾਨ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਿਵਚਰਨ ਅਰਾਈਆਂਵਾਲਾ
Next articleਬੇਸਮੈਂਟ ‘ਚ ਤਰੇੜ ਹੈ- ਪਰ ਮੇਰੀ ਇਹ ਟੀਮ ਬਹੁਤ ਮਜ਼ਬੂਤ ਹੈ