HOME ਬ੍ਰਿਗੇਡੀਅਰ ਰਾਜ ਕੁਮਾਰ ਦੇ ਗ੍ਰਹਿ ਵਿਖੇ ਪਹੁੰਚੇ ਸਟੇਟ ਮੈਂਬਰ ਰਣਵੀਰ ਚੌਧਰੀ, ਸੰਗਠਨ...

ਬ੍ਰਿਗੇਡੀਅਰ ਰਾਜ ਕੁਮਾਰ ਦੇ ਗ੍ਰਹਿ ਵਿਖੇ ਪਹੁੰਚੇ ਸਟੇਟ ਮੈਂਬਰ ਰਣਵੀਰ ਚੌਧਰੀ, ਸੰਗਠਨ ਦੀ ਮਜ਼ਬੂਤੀ ਅਤੇ 2027 ਦੇ ਮੁੱਦਿਆਂ ‘ਤੇ ਹੋਈ ਅਹਿਮ ਵਿਚਾਰ-ਚਰਚਾ

20
ਦੋਵਾਂ ਆਗੂਆਂ ਵੱਲੋਂ ਸੰਗਠਨ ਨੂੰ ਹੋਰ ਅੱਗੇ ਲਿਜਾਣ ਅਤੇ ਭਵਿੱਖੀ ਰਣਨੀਤੀਆਂ ਘੜਨ ‘ਤੇ ਦਿੱਤਾ ਗਿਆ ਜ਼ੋਰ
ਨਵਾਂ ਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਦੇ ਗ੍ਰਹਿ ਵਿਖੇ ਅੱਜ ਸਟੇਟ ਮੈਂਬਰ ਰਣਵੀਰ ਚੌਧਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ‘ਤੇ ਰਣਵੀਰ ਚੌਧਰੀ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਦੋਵਾਂ ਆਗੂਆਂ ਦਰਮਿਆਨ ਇੱਕ ਬੇਹੱਦ ਅਹਿਮ ਸੰਗਠਨਾਤਮਕ ਬੈਠਕ ਹੋਈ, ਜਿਸ ਵਿੱਚ ਭਵਿੱਖੀ ਯੋਜਨਾਵਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੁਲਾਕਾਤ ਦੌਰਾਨ ਮੁੱਖ ਤੌਰ ‘ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਅਤੇ ਸਿਆਸੀ ਮੁੱਦਿਆਂ ‘ਤੇ ਗੰਭੀਰਤਾ ਨਾਲ ਗੱਲਬਾਤ ਹੋਈ ਅਤੇ ਇਸ ਦੇ ਨਾਲ ਹੀ ਸੰਗਠਨ ਦੇ ਸਰਕਲ ਨੂੰ ਹੋਰ ਮਜ਼ਬੂਤ ਕਰਦਿਆਂ ਇਸ ਨੂੰ ਹੋਰ ਅੱਗੇ ਲਿਆਉਣ ਵਾਸਤੇ ਨਵੀਆਂ ਰਣਨੀਤੀਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਸੰਗਠਨ ਦੇ ਪ੍ਰਸਾਰ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸੰਗਠਨ ਨੂੰ ਇੱਕ ਨਵੀਂ ਬੁਲੰਦੀ ‘ਤੇ ਪਹੁੰਚਾਇਆ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਬੂਟੇ ਸਾਹ ਸਲਾਨਾ ਮੇਲੇ ‘ਤੇ ਲਗਾਇਆ ਯਾਦਗਾਰੀ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ
Next articleपेशवाई की ब्राह्मणवादी प्रतिक्रांती दहाड़ते हुए आयी, क्योंकि हमने ज़िंदा मॉडल छोड़कर मरे हुए मॉडल अपनाए!