ਪੰਜਾਬੀ ਲੋਕ ਨਾਚ

(ਸਮਾਜ ਵੀਕਲੀ)

“ ਰੰਗਲੇ ਪੰਜਾਬ ਦੇ ਸ਼ੌਕੀਨ ਗੱਭਰੂ

ਭੰਗੜੇ ‘ਚ ਪਾਉੰਦੇ ਨੇ ਧਮਾਲ ਗੱਭਰੂ “

ਪੰਜਾਬ ਇੱਕ ਅਜਿਹੇ ਕਿੱਤੇ, ਸੱਭਿਆਚਾਰ ਅਤੇ ਰੂਹਾਨੀਅਤ ਦੇ ਅਹਿਸਾਸਾਂ ਨੂੰ ਉਪਜਦੀ ਸਰ-ਜ਼ਮੀਨ ਹੈ, ਜਿਸ ਨੇ ਮਾਨਵਵਾਦੀ ਸੋਚਾਂ ਉਮੀਦਾ ਜਜ਼ਬਿਆ ਅਤੇਕਲਾ-ਕ੍ਰਿਤੀਆ ਦੀ ਪੇਸ਼ਕਾਰੀ ਵਧੇਰੇ ਕੀਤੀ ਹੈ। ਆਪਣੇ ਮਨੁੱਖੀ ਮਨੋ ਭਾਵਾਂ ਨੂੰ ਅਨੇਕਾਂ ਗਤੀਵਿਧੀਆ ਦੁਆਰਾ ਦਰਸਾਉਣਾ ਅਤੇ ਉਸ ਨੂੰ ਇੱਕ ਵਿਲੱਖਣ ਰੂਪ ਦੇਣਾਸ਼ਾਇਦ ਹਰ ਭੂਗੋਲਿਕ ਅਤੇ ਸਮਾਜਿਕ ਸੱਭਿਆਚਾਰ ਦਾ ਇੱਕ ਨੇਮ ਹੈ।

ਪੰਜਾਬ ਜੋ ਕਿ ਆਪਣੇ ਵਿਰਸੇ, ਸੱਭਿਆਚਾਰ , ਵਿਅਕਤੀਗਤ ਵਿਵਹਾਰ ਦੇ ਪ੍ਰਭਾਵਾਂ ਦੀ ਪੇਸ਼ਕਾਰੀ ਕਰਦਾ ਹੈ । ਇਸ ਦੇ ਸੱਭਿਆਚਾਰਕ ਤੱਤ, ਲੋਕ ਗੀਤ , ਨਾਚਆਦਿ ਨੇ ਇਸ ਦੀ ਰੰਗਤ ਨੂੰ ਨਵੀ ਦਿੱਖ ਦਿੱਤੀ ਹੈ।

ਪੁਰਾਣੇ ਪੰਜਾਬ ਵਿੱਚ ਲੋਕ ਨਾਚਾਂ ਦੀ ਪਰੰਪਰਾ ਜੋ ਕਿ ਖੁਸ਼ੀਆ ਅਤੇ ਖੇੜਿਆ ਨੂੰ ਬਿਆਨ ਕਰਦੀ ਸੀ। ਅਜੋਕੇ ਸਮੇਂ ਵਿੱਚ ਆਧੁਨਿਕਤਾ ਦਾ ਪ੍ਰਭਾਵਕਬੂਲਦੇ ਹੋਏ ਆਪਣੀ ਹੋਂਦ ਨੂੰ ਖੁਦ ਉਜਾਗਰ ਕਰਦੀ ਹੈ l ਇਹ ਪਰੰਪਰਾ ਸਾਡੇ ਲੋਕ ਨਾਚਾਂ ਜਿਵੇਃ ਗਿੱਧਾ , ਭੰਗੜਾ , ਲੁੱਡੀ , ਝੂਮਰ ਆਦਿ ਰਾਹੀ ਆਪਣੇ ਸੁਨਹਿਰੀਅਸਤਿਤਵ ਦੀ ਪੇਸ਼ਕਾਰੀ ਕਰਦੀ ਹੈਃ

“ ਕੱਛੇ ਮਾਰ ਵੰਝਲੀ ਅਨੰਦ ਛਾ ਗਿਆ………

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ………..

ਪੁਰਾਣੇ ਸਮਿਆਂ ਵਿੱਚ ਜਦ ਲੋਕ ਕਿਸੇ ਤਿਉਹਾਰ ਜਾਂ ਖੁਸ਼ੀ ਦੇ ਮੌਕੇ ਇਕੱਠੇ ਹੁੰਦੇ ਸਨ ਤਾਂ ਆਪਣੇ ਖੁਸ਼ ਨੁਮਾ ਭਾਵਨਾਵਾਂ ਨੂੰ ਸਰੀਰਕ ਗਤੀਵਿਧੀਆਂ ਰਾਹੀ ਬਿਆਨਕਰਦੇ ਸਨ, ਇਹਨਾਂ ਰਾਹੀਂ ਲੋਕ ਨਾਚ ਦੀ ਪਰੰਪਰਾ ਦਾ ਆਰੰਭ ਹੋਇਆ ।

ਇਸ ਲੋਕ ਨਾਚ ਦਾ ਅਹਿਮ ਅਤੇ ਅਨਿੱਖੜਵਾਂ ਹਿੱਸਾ ਲੋਕ ਸੰਗੀਤ ਹੈ, ਜਿਸ ਨੇ ਇਹਨਾਂ ਜੁਝਾਰੂ , ਅਣਖੀਲੇ ਅਤੇ ਸੂਰਬੀਰ ਪੰਜਾਬੀਆ ਨੂੰ ਇੱਕਸੁਨਹਿਰੀ ਸੱਭਿਆਚਾਰ ਅਤੇ ਨਾਚ ਦੀ ਸਿਰਜਨਾ ਲਈ ਪ੍ਰੇਰਨਾ ਦਿੱਤੀ ਸੀ । ਭੌਤਿਕ ਵਖਰੇਵਿਆ ਨਾਲ ਮਰਦ ਅਤੇ ਔਰਤ ਦੇ ਨਾਚਾਂ ਦਾ ਜਨਮ ਹੋਇਆ ਅਤੇ ਗਿੱਧਾ,ਭੰਗੜਾ ਅਤੇ ਹੋਰ ਕਬੀਲਿਆ ਦੇ ਨਾਚ ਹੋਂਦ ਵਿੱਚ ਆਏ ।

ਅਜੌਕੇ ਸਮੇੰ ਦੀ ਸਮਾਜਿਕ , ਰਾਜਨੀਤਿਕ ਦਸ਼ਾ ਹੀ ਕੁਝ ਅਜਿਹੀ ਹੈ ਕਿ ਲੋਕ ਨਾਚਾਂ ਦੀ ਇਹ ਪਰੰਪਰਾ ਕੇਵਲ ਕੁਝ ਕੁ ਸੱਭਿਆਚਾਰਕ ਗਤੀਵਿਧੀਆਜਾਂ ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ ਤੱਕ ਹੀ ਸੀਮਿਤ ਰਹਿ ਗਈ ਹੈ। ਇਹ ਇੱਕ ਤ੍ਰਾਸਦੀ ਅਤੇ ਸੋਚਣ ਦਾ ਵਿਸ਼ਾ ਵੀ ਹੈ ਕਿ ਜਿਸ ਲਹਿਰ ਦਾ ਜਨਮ ਕਿਸੇਖਾਸ ਮੰਤਵ ਨਾਲ ਹੋਇਆ ਸੀ, ਅਜੌਕੇ ਸਮਾਜ ਵਿੱਚ ਉਸਦਾ ਮੂੰਹ- ਮੁਹਾਂਦਰਾ ਬਿਲਕੁਲ ਉਸਦੇ ਅਸਲ ਖਾਕੇ ਤੋ ਵੱਖਰਾ ਹੈ।

ਉਦਯੋਗੀਕਰਨ ਅਤੇ ਆਧੁਨਿਕਤਾ ਦੀ ਦੌੜ ਵਿੱਚ ਅਸੀ ਆਪਣੇ ਸੱਭਿਆਚਾਰ , ਵਿਰਾਸਤ ਆਦਿ ਵਿੱਚ ਇੱਕ ਮਿਲਾਵਟੀ ਦੌਰ ਦੀ ਪੇਸ਼ਕਾਰੀਕਰਨ ਜਾ ਰਹੇ ਹਾਂ ਜੋ ਕਿ ਇਸਦੀ ਅਸਲੀ ਦਿੱਖ ਨਾਲੋਂ ਕੋਹਾਂ ਦੂਰ ਹੈ। ਆਉ ਆਪਣੀ ਵਿਰਾਸਤ ਅਤੇ ਸੱਭਿਆਚਾਰ ਨੂੰ ਮਿਲਾਵਟੀ ਹੋਣ ਦੀ ਬਜਾਏ ਇਸਦੇ ਅਸਲੀਸਵਰੂਪ ਨੂੰ ਜ਼ਕੀਨੀ ਬਣਾਈਏ ।

ਪ੍ਰੋਃ ਗਗਨਦੀਪ ਸਿੰਘ

ਅਸਿਸਟੈਂਟ ਪ੍ਰੋਫੈਸਰ

ਬੇਰਿਗ ਯੂਨੀਅਨ ਕ੍ਰਿਸ਼ਚੀਅਨ ਕਾਲਜ

ਬਟਾਲਾ, ਗੁਰਦਾਸਪੁਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈ ਸਰਦੀ
Next articleਪ੍ਰਵਾਸੀ ਭਾਰਤੀ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ ।