ਨਵਾਂ ਸ਼ਹਿਰ ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ, ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਪਿੰਡ ਬਾਗੋਵਾਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਖ਼ਾਸ ਕਰਕੇ ਇਲਾਕੇ ਵਿੱਚ ਜਿੱਥੇ ਵੀ ਬੰਜਰ ਜਮੀਨ ਪਈ ਹੈ ਅਤੇ ਜਿਨ੍ਹਾਂ ਹਿੱਸਿਆਂ ਨੂੰ ਸਿੰਚਾਈ ਲਈ ਪਾਣੀ ਨਹੀਂ ਮਿਲ ਰਿਹਾ, ਉਸ ਸਬੰਧੀ ਉਨ੍ਹਾਂ ਨੇ ਜਲਦ ਤੋਂ ਜਲਦ ਯੋਗ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਬਾਗੋਵਾਲ ਦੇ ਪਿੰਡ ਵਾਸੀਆਂ ਨਾਲ ਡੂੰਘੀ ਗੱਲਬਾਤ ਕੀਤੀ। ਇਸੇ ਲੜੀ ਤਹਿਤ ਉਨ੍ਹਾਂ ਨੇ ਕਾਠਗੜ੍ਹ ਇਲਾਕੇ ਵਿੱਚ ਚੱਲ ਰਹੀ ਲਿਫਟ ਇਰੀਗੇਸ਼ਨ ਸਕੀਮ ਦੇ ਤਹਿਤ ਪਿੰਡ ਬਾਗੋਵਾਲ ਦੇ ਖੇਤਾਂ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐੱਸ.ਡੀ.ਓ. ਦਵਿੰਦਰ ਸਿੰਘ, ਜੇ ਈ ਸੁਖਵਿੰਦਰ ਸਿੰਘ ਅਤੇ ਜੇ ਈ ਧਿਵਾਂਸੂਦੀਪ ਵੀ ਵਿਸ਼ੇਸ਼ ਤੌਰ ‘ਤੇ ਉੱਥੇ ਪਹੁੰਚੇ ਹੋਏ ਸਨ। ਚੇਅਰਮੈਨ ਵੱਲੋਂ ਜਦੋਂ ਅਧਿਕਾਰੀਆਂ ਨਾਲ ਟੁੰਡੇਵਾਲ, ਬੇਹਰੜੀ, ਮੋਹਣ ਮਾਜਰਾ ਅਤੇ ਨਿੱਘੀ ਵਗੈਰਾ ਪਿੰਡਾਂ ਦੇ ਬੰਨ੍ਹ ਵਾਲੇ ਪਾਸੇ ਦੀ ਬੰਜਰ ਜਮੀਨ ਦੀ ਸਿੰਚਾਈ ਸਬੰਧੀ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ, ਤਾਂ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਨੂੰ ਵੀ ਸਿੰਚਾਈ ਹੇਠ ਲਿਆਉਣਾ ਪੂਰੀ ਤਰ੍ਹਾਂ ਸੰਭਵ ਹੋ ਜਾਵੇਗਾ। ਬ੍ਰਿਗੇਡੀਅਰ ਰਾਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਇਸ ਪੂਰੇ ਪ੍ਰੋਜੈਕਟ ਨੂੰ ਲਗਾਤਾਰ ਫੌਲੋ-ਅਪ (ਰੈਗੂਲਰ ਨਿਗਰਾਨੀ) ਕਰਨਗੇ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਜਲਦੀ ਰਾਹਤ ਮਿਲ ਸਕੇ।ਇਸ ਮੌਕੇ ਕਾਬਲ ਸਿੰਘ ਚੇਚੀ ਨਿੱਘੀ,ਧਰਮਵੀਰ ਠੇਕੇਦਾਰ, ਰਾਜ ਕੁਮਾਰ ਖੇਪੜ, ਕਾਲਾ ਠੇਕੇਦਾਰ, ਅਸ਼ੋਕ ਕੁਮਾਰ ਪੰਚ, ਧੀਰਜ ਖੇਪੜ, ਕਾਲਾ ਠੇਕੇਦਾਰ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



