HOME ਬਾਬਾ ਬੂਟੇ ਸਾਹ ਸਲਾਨਾ ਮੇਲੇ ‘ਤੇ ਲਗਾਇਆ ਯਾਦਗਾਰੀ ਖੂਨਦਾਨ ਤੇ ਮੈਡੀਕਲ ਜਾਂਚ...

ਬਾਬਾ ਬੂਟੇ ਸਾਹ ਸਲਾਨਾ ਮੇਲੇ ‘ਤੇ ਲਗਾਇਆ ਯਾਦਗਾਰੀ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ

2
ਫੋਟੋ ਕੈਪਸ਼ਨ ਬਾਬਾ ਬੂਟੇ ਸਾਹ ਸਲਾਨਾ ਮੇਲਾ ਪਿੰਡ ਗਹੂੰਣ ਵਿਖੇ ਲਗਾਏ ਮੈਡੀਕਲ ਜਾਂਚ ਤੇ ਖੂਨਦਾਨ ਕੈਂਪ 'ਚ ਪਹੁੰਚੇ ਹੋਏ ਪਤਵੰਤੇ, ਪ੍ਰਬੰਧਕ ਅਤੇ ਖੂਨਦਾਨ ਕਰਦੇ ਹੋਏ ਖੂਨਦਾਨੀ

ਲਕੜੀਆਂ ਦੇ ਵਿਆਹ ਵੇਲੇ 11000 ਸ਼ਗਨ ਦੇਣ ਦਾ ਵੀ ਕੀਤਾ ਐਲਾਨ 

ਨਵਾਂਸ਼ਹਿਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਬਾਬਾ ਬੂਟੇ ਸਾਹ ਸਲਾਨਾ ਮੇਲਾ ਪਿੰਡ ਗਹੂੰਣ ਵਿਖੇ ਸੂਰੀ ਹਸਪਤਾਲ ਵੱਲੋਂ ਆਪਣੇ ਸੰਸਥਾਪਕ ਸਵ. ਡਾ. ਉਜਾਗਰ ਸਿੰਘ ਸੂਰੀ ਤੇ ਸਵ. ਸੁਰਜੀਤ ਸਿੰਘ ਮਹਿਕਾ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰਾਂ ਜਗਦੀਪ ਸਿੰਘ ਅਸਟਰੀਆ, ਜਸਪ੍ਰੀਤ ਸਿੰਘ ਫੌਜੀ ਦੇ ਸਹਿਯੋਗ ਨਾਲ ਡਾ. ਭੁਪਿੰਦਰ ਸਿੰਘ ਸੂਰੀ ਦੀ ਅਗਵਾਹੀ ਵਿੱਚ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਪਰਿਵਾਰ ਵੱਲੋਂ ਪਿੰਡ ਗਹੂੰਣ ਵਿੱਚ ਹਰ ਲੜਕੀ ਦੇ ਵਿਆਹ ਵਿੱਚ 11000 ਰੁਪਏ ਸ਼ਗਨ ਦੇਣ ਦਾ ਵੀ ਐਲਾਨ ਕੀਤਾ ਗਿਆ। ਮੇਲੇ ਵਿੱਚ ਹਰ ਸਾਲ ਵਾਂਗੂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੇ ਪਹੁੰਚ ਕੇ ਮੈਡੀਕਲ ਸਹੂਲਤਾਂ ਅਤੇ ਦਵਾਈਆਂ ਦੇ ਲੰਗਰ ਦਾ ਲਾਹਾ ਲਿਆ ਤੇ ਖੂਨਦਾਨ ਕੀਤਾ। ਇਸ ਮੌਕੇ ਵਿਸੇਸ਼ ਤੌਰ ‘ਤੇ ਪਹੁੰਚੇ ਕਰਨਵੀਰ ਕਟਾਰੀਆ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਵੀ ਮੈਡੀਕਲ ਟੀਮ ਦੀ ਪ੍ਰਸੰਸਾ ਕੀਤੀ ਤੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਸਮੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਦੇਹਲ, ਹਰਦੀਪ ਸਿੰਘ ਗਹੂੰਣ, ਡਾ. ਹਰੀ ਸਿੰਘ ਦਿਆਲਪੁਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਪਤਵੰਤੇ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleMigrant Workers in India: From Identity to Respect
Next articleਬ੍ਰਿਗੇਡੀਅਰ ਰਾਜ ਕੁਮਾਰ ਦੇ ਗ੍ਰਹਿ ਵਿਖੇ ਪਹੁੰਚੇ ਸਟੇਟ ਮੈਂਬਰ ਰਣਵੀਰ ਚੌਧਰੀ, ਸੰਗਠਨ ਦੀ ਮਜ਼ਬੂਤੀ ਅਤੇ 2027 ਦੇ ਮੁੱਦਿਆਂ ‘ਤੇ ਹੋਈ ਅਹਿਮ ਵਿਚਾਰ-ਚਰਚਾ