ਪੰਨਾ। ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ੍ਹ ਦੀ ਰਤਨ ਗਰਭਾ ਧਰਤੀ ਨੇ ਕੱਲ੍ਹ ਫਿਰ ਇੱਕ ਗਰੀਬ ਮਜ਼ਦੂਰ ਨੂੰ ਰੰਕ ਤੋਂ ਰਾਜਾ ਬਣਾ ਦਿੱਤਾ ਹੈ। ਸ਼ਹਿਰ ਦੇ ਬੇਨੀਸਾਗਰ ਮੁਹੱਲਾ ਵਾਸੀ ਰਤਨ ਲਾਲ ਪ੍ਰਜਾਪਤੀ ਨੂੰ ਹੀਰਾਪੁਰ ਟਪਰੀਅਨ ਉਥਲੀ ਦੇ ਖੇਤਰ ਤੋਂ ਜੇਮ ਕਵਾਲਿਟੀ (ਉਜਵਲ ਕਿਸਮ) ਵਾਲਾ 8.22 ਕੈਰੇਟ ਵਜ਼ਨ ਦਾ ਹੀਰਾ ਮਿਲਿਆ ਹੈ। ਇਸ ਹੀਰੇ ਦੀ ਰਾਖਵੀਂ ਕੀਮਤ ਚਾਲੀ ਲੱਖ ਰੁਪਏ ਤੋਂ ਵੱਧ ਹੈ। ਹੀਰਾ ਅਧਿਕਾਰੀ ਰਵੀ ਪਟੇਲ ਨੇ ਦੱਸਿਆ ਕਿ 8.22 ਕੈਰੇਟ ਵਜ਼ਨ ਦਾ ਇਹ ਹੀਰਾ ਗੁਣਵੱਤਾ ਅਤੇ ਕੀਮਤ ਦੇ ਪੱਖ ਤੋਂ ਚੰਗਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅਗਾਮੀ 21 ਸਤੰਬਰ ਤੋਂ ਪੰਨਾ ਵਿੱਚ ਉਥਲੀ ਖਾਣ ਤੋਂ ਮਿਲੇ ਹੋਏ ਹੀਰਿਆਂ ਦੀ ਖੁੱਲ੍ਹੀ ਨੀਲਾਮੀ ਵਿੱਚ ਇਸ ਹੀਰੇ ਨੂੰ ਵੀ ਰੱਖਿਆ ਜਾਏਗਾ। ਹੀਰਾ ਦਫਤਰ ਪੰਨਾ ਦੇ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਪਹਿਲਾਂ ਐਲਾਨ ਅਨੁਸਾਰ ਨੀਲਾਮੀ ਵਿੱਚ 139 ਨਗ ਹੀਰੇ ਰੱਖੇ ਜਾ ਰਹੇ ਸਨ, ਜਿਨ੍ਹਾਂ ਦਾ ਵਜ਼ਨ 156.46 ਕੈਰੇਟ ਸੀ, ਪਰ ਇਸ ਦੌਰਾਨ ਪੰਜ ਨਗ ਹੀਰੇ ਹੋਰ ਆ ਗਏ ਹਨ। ਇਸ ਤਰ੍ਹਾਂ ਨਾਲ ਨੀਲਾਮੀ ਵਿੱਚ ਰੱਖੇ ਜਾ ਰਹੇ ਹੀਰਿਆਂ ਦੀ ਗਿਣਤੀ ਵਧ ਕੇ 144 ਅਤੇ ਵਜ਼ਨ 181.50 ਕੈਰੇਟ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6.41 ਕੈਰੇਟ ਵਜ਼ਨ ਦਾ ਹੀਰਾ ਬੀਤੀ ਨੌਂ ਸਤੰਬਰ ਨੂੰ ਕਿਸ਼ੋਰਗੰਜ ਪੰਨਾ ਵਾਸੀ ਪ੍ਰਸੂਨ ਜੈਨ ਨੂੰ ਮਿਲਿਆ ਸੀ।
ਖ਼ਬਰਾਂ ਮੱਧ ਪ੍ਰਦੇਸ ਦੀ ਇਕ ਖਾਣ ’ਚ ਮਿਲਿਆ ਬੇਸ਼ਕੀਮਤੀ ਹੀਰਾ