ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਐੱਸ. ਐੱਚ. ਓ ਫਿਲੌਰ ਦੀ ਮਾਰਫ਼ਤ ਪੁਲਿਸ ਚੌਂਕੀ ਲਸਾੜਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੰਦਿਆਂ ਸਾਬਕਾ ਸਰਪੰਚ ਬਲਕਾਰ ਸਿੰਘ ਨਿੱਝਰ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਭਾਰਸਿੰਘਪੁਰ ਤੇ ਸੁਲਤਾਨਪੁਰ ਵਿਖੇ ਅੱਗ ਲੱਗਣ ਕਾਰਣ ਕਿਸਾਨਾਂ ਦੀ ਕਈ ਏਕੜ ਕਣਕ ਦੀ ਫ਼ਸਲ ਸੜਕ ਕੇ ਸੁਆਹ ਹੋ ਗਈ ਸੀ | ਇਸ ਸੰਬੰਧ ‘ਚ ਪੀੜਿਤ ਕਿਸਾਨਾਂ ਦੁਆਰਾ ਦੋਸ਼ ਲਗਾਇਆ ਗਿਆ ਸੀ ਕਿ ਕੰਬਾਈਨ ਦੇ ਡਰਾਇਵਰ ਦੁਆਰਾ ਕੰਬਾਈਨ ਨੂੰ ਪਿੱਛੇ ਮੋੜਨ ਦੇ ਸਮੇਂ ਬਿਜਲੀ ਦੇ ਖੰਭੇ ਨਾਲ ਟਕਰਾਉਣ ਉਪਰੰਤ ਕਣਕ ਦੀ ਫ਼ਸਲ ਨੂੰ ਅੱਗ ਲੱਗੀ ਸੀ | ਇਸ ਮੌਕੇ ਕੰਬਾਈਨ ਦੇ ਮਾਲਕ ਬਲਕਾਰ ਸਿੰਘ ਨਿੱਝਰ ਨੇ ਕਿਹਾ ਕਿ ਜੋ ਦੋਸ਼ ਡਰਾਇਵਰ ‘ਤੇ ਲਗਾਏ ਜਾ ਰਹੇ ਹਨ, ਉਹ ਸਰਾਸਰ ਗਲਤ ਤੇ ਬੇਬੁਨਿਆਦ ਹਨ | ਕਣਕ ਨੂੰ ਅੱਗ ਲੱਗਣ ਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ | ਉਨਾਂ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਹਾਂ ਤੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰ ਸਕਦਾਂ ਹਾਂ, ਕਿ ਉਨਾਂ ਦੇ ਉੱਪਰ ਤੇ ਉਨਾਂ ਦੇ ਪਰਿਵਾਰਾਂ ‘ਤੇ ਕੀ ਬੀਤ ਰਹੀ ਹੋਵੇਗੀ | ਕਿਉਂਕਿ ਫਸਲ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ‘ਤੇ ਕਿਸਾਨ ਦੇ ਕਈ ਅਹਿਮ ਕੰਮ ਨਿਰਭਰ ਹੁੰਦੇ ਹਨ | ਉਨਾਂ ਅੱਗੇ ਕਿਹਾ ਕਿ ਮੇਰੀ ਪੂਰੀ ਹਮਦਰਦੀ ਪੀੜਿਤ ਕਿਸਾਨਾਂ ਦੇ ਨਾਲ ਹੈ, ਪਰੰਤੂ ਮਾਮਲੇ ਨੂੰ ਕੋਈ ਹੋਰ ਹੀ ਰੰਗ ਦਿੱਤਾ ਜਾ ਰਿਹਾ ਹੈ | ਇਸ ਲਈ ਮੈਂ ਪੁਲਿਸ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕਰਦਾ ਹਾਂ ਕਿ ਪਿੰਡ ਭਾਰਸਿੰਘਪੁਰ ਤੇ ਸੁਲਤਾਨਪੁਰ ਵਿਖੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਦੋਵਾਂ ਧਿਰਾਂ ਨੂੰ ਇਨਸਾਫ਼ ਮਿਲ ਸਕੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



