HOME ਜਿਲ੍ਹੇ ਦੇ 527 ਸਕੂਲਾਂ ਵਿੱਚ  ਪ੍ਰੀ ਪ੍ਰਾਇਮਰੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ 

ਜਿਲ੍ਹੇ ਦੇ 527 ਸਕੂਲਾਂ ਵਿੱਚ  ਪ੍ਰੀ ਪ੍ਰਾਇਮਰੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ 

2
ਕੈਪਸ਼ਨ - ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ ਤੇ ਮਦਰ ਵਰਕਸ਼ਾਪ ਦੌਰਾਨ ਗਤੀਵਿਧੀਆਂ ਕਰਦੀਆਂ ਹੋਈਆਂ ਬੱਚਿਆਂ ਦੀਆਂ ਮਤਾਵਾਂ

ਗਤੀਵਿਧੀਆਂ ਨੂੰ ਮਤਾਵਾਂ ਘਰ ਵਿੱਚ ਆਪਣੇ ਬੱਚਿਆਂ ਨੂੰ ਕਰਵਾ ਕੇ ਸਮੇਂ ਦੇ ਹਾਣੀ ਬਣਾਉਣ- ਮਮਤਾ ਬਜਾਜ 

ਕਪੂਰਥਲਾ,   (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਵਿੱਚ ਵਿਦਿਅਕ ਸੈਸ਼ਨ 2025-26 ਦੀ ਪਹਿਲੀ ਪ੍ਰੀ ਪ੍ਰਾਇਮਰੀ ਮਦਰ ਵਰਕਸ਼ਾਪ ਜਿਲ੍ਹੇ ਦੇ 527 ਸਕੂਲਾਂ ਵਿੱਚ ਆਯੋਜਿਤ ਕੀਤੀ ਗਈ । ਜੋ ਕਿ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਨੇ ਦੱਸਿਆ ਕਿ  ਇਸ ਮਦਰ ਵਰਕਸ਼ਾਪ ਵਿੱਚ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਦੀ ਬੱਚਿਆਂ ਦੀਆਂ ਮਤਾਵਾਂ ਨੇ  ਬੜੇ ਹੀ ਉਤਸ਼ਾਹ ਤੇ ਵੱਡੀ ਗਿਣਤੀ ਵਿੱਚ ਭਾਗ ਲਿਆ।  ਉਹਨਾਂ ਦੱਸਿਆ ਕਿ ਵਿਭਾਗ ਦੁਆਰਾ ਇਸ ਵਰਕਸ਼ਾਪ ਲਗਾਉਣ ਦਾ ਮੁੱਖ ਉਦੇਸ਼ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਤਾਵਾਂ ਨੂੰ ਪ੍ਰੀ ਪ੍ਰਾਇਮਰੀ ਤੇ ਸਿਲੇਬਸ ਜੋ ਕਿ ਖੇਡ ਗਤੀਵਿਧੀ ਨਾਲ ਸੰਬੰਧਿਤ ਹੈ , ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਾਉਣਾ ਸੀ। ਜਿਸ ਵਿੱਚ ਮੁੱਖ ਪੱਖ ਸਰੀਰਕ ਵਿਕਾਸ, ਸਮਾਜਿਕ ਤੇ ਭਾਵਨਾਤਮਕ ਵਿਕਾਸ,ਬੌਧਿਕ ਵਿਕਾਸ, ਰਚਨਾਤਮਕ ਵਿਕਾਸ ਤੇ ਭਾਸ਼ਾਈ ਵਿਕਾਸ ਵਿੱਚ ਸਮਝ ਪੈਦਾ ਕਰਨਾ ਮੁੱਖ ਸਨ।  ਜਿਸ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਅਧਿਆਪਕਾਂ ਨੇ ਬੜੀ ਹੀ ਸ਼ਿੱਦਤ ਦੇ ਨਾਲ ਉਕਤ ਵਰਕਸ਼ਾਪ ਦੌਰਾਨ ਇਸ ਉਦੇਸ਼ ਨੂੰ ਹੱਲ ਕਰਨ ਲਈ ਪ੍ਰੀ ਪ੍ਰਾਇਮਰੀ ਤੇ ਬੱਚਿਆਂ ਦੀਆਂ ਮਾਤਾਵਾਂ ਨੂੰ ਵੱਖ-ਵੱਖ ਸਲਾਈਡਾਂ ਰਾਹੀਂ ਇਹ ਜਾਣਕਾਰੀ ਦਿੱਤੀ । ਉਹਨਾਂ ਨੇ ਪ੍ਰੀ ਪ੍ਰਾਇਮਰੀ ਬੱਚਿਆਂ ਦੀਆਂ ਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ  ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇਹਨਾਂ ਗਤੀਵਿਧੀਆਂ ਨੂੰ ਬੱਚਿਆਂ ਨੂੰ ਘਰ ਵਿੱਚ ਵੀ ਕਰਵਾ ਕੇ ਉਹਨਾਂ ਨੂੰ  ਸਮੇਂ ਦੇ ਹਾਣੀ ਬਣਾਇਆ ਜਾਵੇ । ਉਹਨਾਂ ਨੇ ਇਸ ਵਰਕਸ਼ਾਪ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਨਾਲ ਜ਼ਿਲ੍ਹੇ ਦੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ  ਮੁਬਾਰਕਬਾਦ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸੇ ਕੀਮਤ ਤੇ ਬੀ ਡੀ ਪੀ ਉ ਨੂੰ ਸ਼ਾਹਕੋਟ ਵਿਚ ਮਰਜ ਨਹੀਂ ਹੋਣ ਦਿੱਤਾ ਜਾਵੇਗਾ –   ਐਕਸ਼ਨ ਕਮੇਟੀ 
Next articleਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ