HOME ਕਿਸੇ ਕੀਮਤ ਤੇ ਬੀ ਡੀ ਪੀ ਉ ਨੂੰ ਸ਼ਾਹਕੋਟ ਵਿਚ ਮਰਜ ਨਹੀਂ...

ਕਿਸੇ ਕੀਮਤ ਤੇ ਬੀ ਡੀ ਪੀ ਉ ਨੂੰ ਸ਼ਾਹਕੋਟ ਵਿਚ ਮਰਜ ਨਹੀਂ ਹੋਣ ਦਿੱਤਾ ਜਾਵੇਗਾ –   ਐਕਸ਼ਨ ਕਮੇਟੀ 

ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਸਿੰਘ ਚੰਦੀ)-ਬਲਾਕ ਮਹਿਤਪੁਰ ਵਿਚ ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ  ਬੀਕੇਯੂ ਦੁਆਬਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਮਹਿਤਪੁਰ ਬਲਾਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰੋਸ ਵਜੋਂ 30 ਅਪ੍ਰੈਲ ਨੂੰ ਮਹਿਤਪੁਰ ਬੀ ਡੀ ਪੀ ਉ ਦਫ਼ਤਰ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਸਰਕਾਰ ਵੱਲੋਂ ਗ਼ਲਤ ਫ਼ੈਸਲੇ ਕਰਨ ਸਰਪੰਚਾਂ ਪੰਚਾਂ ਅਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ  ਮਹਿਤਪੁਰ ਤੋਂ ਸ਼ਾਹਕੋਟ ਜਾਂਣ ਵਾਸਤੇ ਸਕਾਰ ਵੱਲੋਂ  ਬੱਸ ਰੂਟ ਪਹਿਲਾਂ ਹੀ ਸਮਾਪਤ ਕੀਤੇ ਹੋਏ ਹਨ  ਸਰਕਾਰ ਜਾਂਣ ਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਮਹਿਤਪੁਰ ਏਰੀਆ ਪਛੜੀਆਂ ਹੋਇਆ ਹੈ ਦਰਿਆ ਦਾ ਏਰੀਆ ਹੋਣ ਕਾਰਨ ਲੋਕ ਬਹੁਤ ਗਰੀਬ ਹਨ  ਸਰਕਾਰ ਕੰਮਾਂ ਕਾਰਨ ਲੋਕਾਂ ਵਿਚ ਭਾਰੀ ਨਰਾਜ਼ਗੀ ਹੈ ਜੇ ਸਰਕਾਰ ਨੇ ਮਹਿਤਪੁਰ ਬਲਾਕ ਨੂੰ ਸ਼ਾਹਕੋਟ ਵਿਚ ਮਰਜ ਕਰਨ ਦਾ ਫੈਸਲਾ ਵਾਪਸ ਨਾ ਕੀਤਾ ਤਾਂ ਵੱਡੇ ਪੱਧਰ ਤੇ ਸਘੰਰਸ਼ ਕੀਤਾ ਜਾਵੇਗਾ ਇਸ ਦੀ ਜੁਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ 30 ਅਪ੍ਰੈਲ ਨੂੰ ਲੱਗਣ ਵਾਲਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਲਾ ਕੇ ਰੱਖ ਦੇਵੇਗਾ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਹ ਲੋਕ ਵਿਰੋਧੀ ਫ਼ੈਸਲਾ ਵਾਪਸ ਲਵੇ ਨਹੀਂ ਤਾਂ ਫ਼ਿਰ ਸਾਰੇ ਲੋਕ ਸਰਪੰਚ ਪੰਚ ਕਿਸਾਨ ਮਜ਼ਦੂਰ ਜਥੇਬੰਦੀਆਂ ਸਘੰਰਸ਼ ਲਈ ਮਜਬੂਰ ਹੋਣਗੇ। ਇਸ ਦੀ ਜੁੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਮੌਕੇ ਤੇ  ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ, ਬੀਕੇਯੂ ਦੁਆਬਾ, ਕੁਲਜੀਤ ਸਿੰਘ ਸਲੇਮਾ ,ਪਲਵਿੰਦਰ ਸਿੰਘ ਚੀਮਾ, ਬੀਕੇਯੂ ਕਾਦੀਆ ਸੁਰਜੀਤ ਸਿੰਘ ਸਰਪੰਚ ਸਲੇਮਾ , ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਬੀਕੇਯੂ ਪੰਜਾਬ ,ਸੁਖਦੇਵ ਸਿੰਘ ਰੋਲੀ ,ਵਰਿੰਦਰ ਸਿੰਘ, ਇਕਬਾਲ ਸਿੰਘ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ, ਸਤਪਾਲ ਸਹੋਤਾ ਦਿਹਾਤੀ ਮਜ਼ਦੂਰ ਸਭਾ, ਸਨਦੀਪ ਅਰੋੜਾ ਕੁਲ ਹਿੰਦ ਕਿਸਾਨ ਸਭਾ ,ਕਸ਼ਮੀਰ ਸਿੰਘ ਮਡਿਆਲਾ ਪੇਂਡੂ ਮਜ਼ਦੂਰ ਯੂਨੀਅਨ, ਵਿਜੇ ਬਾਠ, ਸੁਖਦੇਵ ਸਿੰਘ ਮੰਡਿਆਲਾ ਨੌਜਵਾਨ ਭਾਰਤ ਸਭਾ, ਮੇਜ਼ਰ ਸਿੰਘ ਖੁਰਲਾ ਪੁਰ ਜਮਹੂਰੀ ਕਿਸਾਨ ਸਭਾ ਆਦਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਹੜੀਆਂ ਗੱਲਾਂ ਦਾ ਡਰ ਸੀ ਉਹੀ… ਪਹਿਲਗਾਮ ਵਿੱਚ ਹਮਲਾ ਦੁਕਾਨਾਂ ਤੋੜੀਆਂ ਅੰਬਾਲੇ
Next articleਜਿਲ੍ਹੇ ਦੇ 527 ਸਕੂਲਾਂ ਵਿੱਚ  ਪ੍ਰੀ ਪ੍ਰਾਇਮਰੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ