ਹਿੰਦੂ ਮੰਦਰ ਦੀ ਭੰਨ-ਤੋੜ ਦੇ ਦੋਸ਼ ਹੇਠ 30 ਗ੍ਰਿਫ਼ਤਾਰ

ਪੇਸ਼ਾਵਰ (ਸਮਾਜ ਵੀਕਲੀ) : ਮੰਦਰ ਦੀ ਭੰਨ-ਤੋੜ ਕਰਕੇ ਅੱਗ ਲਾਉਣ ਦੇ ਦੋਸ਼ ਹੇਠ ਪਾਕਿਸਤਾਨ ਪੁਲੀਸ ਨੇ 30 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਜ਼ਿਆਦਾਤਰ ਕੱਟੜ ਮੁਸਲਿਮ ਜਥੇਬੰਦੀ ਦੇ ਕਾਰਕੁਨ ਸ਼ਾਮਲ ਹਨ। ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਕੜਕ ਦੇ ਪਿੰਡ ਟੇਰੀ ਸਥਿਤ ਸ੍ਰੀ ਪਰਮਹੰਸ ਜੀ ਮਹਾਰਾਜ ਦੇ ਮੰਦਰ ਅਤੇ ਸਮਾਧੀ ’ਤੇ ਹਮਲੇ ਦੇ ਦੋਸ਼ ਹੇਠ ਜਮੀਅਤ ਓਲੇਮਾ-ੲੇ-ਇਸਲਾਮ ਦਾ ਆਗੂ ਰਹਿਮਤ ਸਲਾਮ ਖਟਕ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਭੀੜ ਵਲੋਂ ਮੰਦਰ ਦਾ ਨਵਾਂ ਹਿੱਸਾ ਅਤੇ ਪੁਰਾਣੀ ਇਮਾਰਤ ਢਾਹ ਦਿੱਤੀ ਗਈ। ਪੁਲੀਸ ਅਨੁਸਾਰ ਐੱਫਆਈਆਰ ਵਿੱਚ 350 ਤੋਂ ਵੱਧ ਲੋਕ ਨਾਮਜ਼ਦ ਹਨ। ਇਸ ਘਟਨਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਵੀ ਨਿਖੇਧੀ ਕੀਤੀ ਹੈ।

Previous articleMSRDC to oversee renovation of old temples in Maharashtra
Next articleਤਿੱਬਤ ਬਾਰੇ ਅਮਰੀਕੀ ਨੀਤੀ ਨੂੰ ਟਰੰਪ ਵੱਲੋਂ ਮਨਜ਼ੂਰੀ