HOME ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ

2

ਛੇਵੇਂ ਤਨਖਾਹ ਕਮਿਸ਼ਨ ਦੇ ਪੈਨਸ਼ਨ ਰਿਵਾਈਜ਼ ਬਕਾਏ ਕਢਵਾਉਣ ਲਈ ਪੱਤਰ ਜਾਰੀ ਕਰਨ ਦੀ ਕੀਤੀ ਮੰਗ 

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਪੰਜਾਬ ਗੌਰਮਿੰਟ ਪੈਂਸ਼ਨਰਜ਼ ਐਸੋਸੀਏਸ਼ਨ ਜਿਲਾ ਕਪੂਰਥਲਾ ਦਾ ਇੱਕ ਵਫ਼ਦ ਸੁੱਚਾ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਤੇ ਸੈਕੰਡਰੀ ਸ਼੍ਰੀ ਮਤੀ ਮਮਤਾ ਬਜਾਜ ਨੂੰ ਮਿਲਿਆ। ਇਸ ਦੌਰਾਨ ਇੱਕ ਮੰਗ ਪੱਤਰ ਸ਼੍ਰੀ ਮਤੀ ਮਮਤਾ ਬਜਾਜ ਨੂੰ ਸੌਂਪਿਆ ਗਿਆ । ਜਿਸ ਦੌਰਾਨ ਮੰਗ ਕੀਤੀ ਗਈ ਕਿ ਛੇਵੇਂ ਤਨਖਾਹ ਕਮਿਸ਼ਨ ਦੇ ਪੈਨਸ਼ਨ ਰਿਵਾਈਜ਼ਨ ਦੇ ਬਕਾਏ, ਏਰੀਅਰ ਲੀਵ ਇਨ ਕੈਸ਼ਮੈਂਟ ਅਤੇ ਹੋਰ ਬਕਾਏ ਉਹਨਾਂ ਅਧਿਆਪਕਾਂ ਦੇ ਜਿਹੜੇ 01-01-16 ਤੋਂ ਬਾਅਦ ਸੇਵਾ ਮੁਕਤ ਹੋਏ ਹਨ ਕਢਵਾਉਣ ਲਈ ਪ੍ਰਿੰਸੀਪਲ, ਹੈਡਮਾਸਟਰ, ਬੀ ਪੀ ਈ ਓ ਨੂੰ ਪੱਤਰ ਕੱਢੇ ਜਾਣ ਕਿਉਂਕਿ ਸੇਵਾ ਮੁਕਤ ਕਰਮਚਾਰੀ ਆਪਣੇ ਬਕਾਏ ਕਢਵਾ ਸਕਣ। ਇਸ ਦੇ ਨਾਲ ਹੀ ਪੰਜਾਬ ਗੌਰਮਿੰਟ ਪੈਂਸ਼ਨਰਜ਼  ਐਸੋਸੀਏਸ਼ਨ ਕਪੂਰਥਲਾ ਵੱਲੋਂ ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੀ ਕਤਲੇਆਮ ਦੀ ਪੁਰਜੋਰ ਸ਼ਬਦਾਂ ਵਿੱਚ ਨੰਦਾ ਕੀਤੀ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ਼ਰੀਕ ਹੁੰਦੀ ਹੋਈ, ਉਹਨਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਦਹਿਸ਼ਤਗਰਦ ਜਿਨ੍ਹਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਵਫ਼ਦ ਵਿੱਚ ਜਗਜੀਤ ਸਿੰਘ ਜਿਲਾ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਤੇ ਵਿਨੋਦ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਲ੍ਹੇ ਦੇ 527 ਸਕੂਲਾਂ ਵਿੱਚ  ਪ੍ਰੀ ਪ੍ਰਾਇਮਰੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ 
Next articleਪਿੰਡ ਭਾਰਸਿੰਘਪੁਰ ਤੇ ਸੁਲਤਾਨਪੁਰ ਵਿਖੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੇ ਮਾਮਲੇ ਦੀ ਕਰਵਾਈ ਜਾਵੇ ਨਿਰਪੱਖ ਜਾਂਚ-ਬਲਕਾਰ ਨਿੱਝਰ ਸਾਬਕਾ ਸਰਪੰਚ