(ਸਮਾਜ ਵੀਕਲੀ) ਪੰਜਾਬ ਫਸਲ ਪ੍ਰਧਾਨ ਸੂਬਾ ਹੈ,ਪੰਜਾਬ ਦੀ ਧਰਤੀ ਤੇ ਹਰ ਤਰ੍ਹਾਂ ਦੀ ਫ਼ਸਲ ਦੀ ਬਿਜਾਈ ਹੋ ਸਕਦੀ ਹੈ।ਇਹ ਧਰਤੀ ਬਹੁਤ ਉਪਜਾਊ ਹੈ, ਤੇ ਹਰ ਪ੍ਰਕਾਰ ਦਾ ਮੌਸਮ ਵੀ ਇੱਥੇ ਬਦਲਦਾ ਰਹਿੰਦਾ ਹੈ,ਜਿਸ ਨਾਲ ਵੱਖਰੀਆਂ 2 ਫਸਲਾਂ ਦਾ ਲਾਭ ਲਿਆ ਜਾ ਸਕਦਾ ਹੈ। ਆਪਣੀ ਆਮਦਨ ਨੂੰ ਵਧਾਇਆ ਜਾ ਸਕਦਾ ਹੈ। ਹੁਣ ਤਾਂ ਖੇਤੀਬਾੜੀ ਯੂਨੀਵਰਸਿਟੀਆਂ ਨੇ ਕਈ ਤਰ੍ਹਾਂ ਦੇ ਪੌਦੇ,ਬੀਜ ਤਿਆਰ ਕਰ ਲਏ ਹਨ ਜੋ ਪਹਿਲਾਂ ਕਦੇ ਪੰਜਾਬ ਵਿੱਚ ਉਗਾਏ ਨਹੀਂ ਜਾਂਦੇ ਸਨ।
ਖੇਤੀ ਵੱਲ ਧਿਆਨ ਦੇਣ ਦੀ ਲੋੜ ਸਰਕਾਰ ਨੂੰ??ਸਾਰੀਆਂ ਨੂੰ ਪਤਾ ਹੈ ਕਿ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ, ਪਤਾ ਹੋਣ ਦੇ ਬਾਵਜੂਦ ਵੀ ਉਹ ਫ਼ਸਲਾਂ ਦੀ ਬਿਜਾਈ ਹੋ ਰਹੀ ਹੈ, ਜਿਹੜੀਆਂ ਪਾਣੀ ਤੇ ਜਿਆਦਾ ਨਿਰਭਰ ਹਨ। ਜਿਵੇਂ ਝੋਨੇ ਦੀ ਫ਼ਸਲ ਜ਼ਿਆਦਾ ਤਰ ਪੰਜਾਬ ਵਿੱਚ ਉਗਾਈ ਜਾਂਦੀ ਹੈ,ਜਦ ਕਿ ਪੰਜਾਬ ਦੇ ਲੋਕ ਚੌਲਾ ਦਾ ਸੇਵਨ ਬਹੁਤ ਘੱਟ ਮਾਤਰਾ ਵਿੱਚ ਕਰਦੇ ਹਨ।ਇਸ ਫ਼ਸਲ ਦੇ ਬਦਲੇ ਹੋਰ ਫ਼ਸਲਾਂ, ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ, ਇਥੇ ਹੀ ਸਾਡੀਆਂ ਸਰਕਾਰਾਂ ਮਾਤ ਖਾ ਜਾਂਦੀਆਂ ਹਨ। ਕਿਉਂਕਿ ਉਹ ਹੋਰ ਫ਼ਸਲਾਂ ਤੇ ( ਐਮ ਐਸ ਪੀ) ਨਿਸ਼ਚਿਤ ਕੀਮਤ ਨਹੀਂ ਦਿੰਦੀਆਂ ਜਿਸ ਕਰਕੇ ਕਿਸਾਨ ਮਜ਼ਬੂਰੀ ਵੱਸ ਉਹ ਫ਼ਸਲਾਂ ਦੀ ਬੀਜ ਰਹੇ ਹਨ, ਜਿਹਨਾਂ ਦੀ ਉਹਨਾਂ ਨੂੰ ਜ਼ਰੂਰਤ ਘੱਟ ਹੈ।ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੀਣ ਵਾਲਾ ਪਾਣੀ ਨਹੀਂ ਮਿਲਣਾ।
ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਪੈਸੇ ਜਿੰਨੇ ਮਰਜ਼ੀ ਇਕੱਠੇ ਕਰ ਲਓ ,ਜੇ ਪਾਣੀ ਨਾ ਬਚਾਇਆ ਤਾਂ ਹਾਲਾਤ ਮਾੜੇ ਹੋਣਗੇ। ਮੌਜੂਦਾ ਆਂਕੜਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਨੌ ਜ਼ਿਲਿਆਂ ਵਿਚ ਧਰਤੀ ਹੇਠਲਾ ਪਾਣੀ ਡੇਢ ਮੀਟਰ ਹੇਠਾਂ ਚਲਾ ਗਿਆ। ਔਸਤਨ 0.77 ਮੀਟਰ ਤੋਂ 1.59 ਮੀਟਰ ਤੱਕ ਪਾਣੀ ਹੇਠਾਂ ਚਲਾ ਗਿਆ ਹੈ। ਸੱਭ ਤੋਂ ਗੰਭੀਰ ਸਥਿਤੀ ਵਿਚ ਇਹ ਸ਼ਹਿਰ ਹਨ,, ਬਰਨਾਲਾ , ਬਠਿੰਡਾ, ਲੁਧਿਆਣਾ, ਸ਼ਹਿਦ ਭਗਤ ਸਿੰਘ ਨਗਰ, ਸੰਗਰੂਰ, ਪਟਿਆਲਾ, ਮੋਗਾ, ਜਲੰਧਰ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਜਾਵੇਗਾ,ਪੀਣ ਵਾਲਾ ਪਾਣੀ ਲਈ ਮੁਸ਼ਕਲਾ ਵੱਧ ਜਾਣ ਗਿਆ।ਜੇ ਹੁਣ ਨਾ ਸੰਭਲੇ ਤਾਂ ਸੰਭਲਣਾ ਕਦੋਂ ,ਇਹ ਸੋਚ ਵਿਚਾਰ ਕਰਨ ਵਾਲੀ ਗੱਲ ਹੈ।
ਸਾਡੀ ਵੀ ਜਿਮੇਵਾਰੀ :; ਇਹ ਸਾਡਾ ਵੀ ਫਰਜ਼ ਬਣਦਾ ਹੈ, ਕਿ ਜਿਨ੍ਹਾਂ ਹੋ ਸਕੇ ਪਾਣੀ ਦੀ ਦੁਰ ਵਰਤੋਂ ਨਾ ਕਰੀਏ, ਜਿੱਥੇ ਹੋ ਸਕਦਾ ਪਾਣੀ ਬਚਾਇਆਂ ਜਾਵੇ। ਘਰਾਂ ਵਿੱਚ ਰੋਜ਼ ਫਰਸ਼,ਕਾਰ, ਮੋਟਰ ਸਾਈਕਲ ਧੋਣ ਦੀ ਥਾਂ ਸਾਫ ਕੀਤੇ ਜਾਣ, ਜਿੱਥੇ ਕਿਤੇ ਟੂਟੀ ਦਾ ਪਾਣੀ ਬੇਵਜ੍ਹਾ ਚਲਦਾ ਨਜ਼ਰ ਆਵੇ ਬੰਦ ਕੀਤਾ ਜਾਵੇ, ਸਾਡੀ ਸਾਰਿਆਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ। ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਆਪ ਵੀ ਪਾਣੀ ਬਚਾਓ ਮੁਹਿੰਮ ਨਾਲ ਜੁੜੀਏ ਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।

ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly