ਸਾਡੇ ਦੋ ਪੈਰੋਕਾਰ

ਕੁਲਦੀਪ ਚੁੰਬਰ ਕਨੇਡਾ

(ਸਮਾਜ ਵੀਕਲੀ)

ਗੁਰੂ ਰਵਿਦਾਸ ਤੇ ਬਾਬਾ ਸਾਹਿਬ ਸਾਡੇ ਪੈਰੋਕਾਰ
ਇੱਕ ਬਾਣੀ ਤੇ ਦੂਜਾ ਹੈ ਸੰਵਿਧਾਨ ਦਾ ਸਿਰਣਹਾਰ

ਲਿੱਪੀ ਬੋਲੀ ਲਿਖ ਕੇ ਇੱਕ ਨੇ ਸੀ ਇਤਿਹਾਸ ਰਚਾਇਆ
ਜੋੜਕੇ ਅੱਖਰ ਅੱਖਰ ਦੂਜੇ ਨੇ ਸੰਵਿਧਾਨ ਬਣਾਇਆ
ਦੋਨਾਂ ਰਹਿਬਰਾਂ ਨੇ ਨਾ ਮੰਨੀ ਕਦੇ ਮਿਸ਼ਨ ਵਿੱਚ ਹਾਰ
ਇਕ ਬਾਣੀ ਤੇ ਦੂਜਾ ਹੈ………

ਦੇ ਕੇ ਬਾਣੀ ਵਿੱਚ ਦਲੀਲਾਂ ਤਰਕਾਂਂ ਨਾ ਸਮਝਾਇਆ
ਦੂਜੇ ਨੇ ਸੀ ਮਨੂੰਵਾਦ  ਨੂੰ ਸਬਕ ਸਕੂਲ ਪੜਾਇਆ
ਵੱਖੋ ਵੱਖ ਸਮੇਂ ਸੀ ਭਾਵੇਂ,  ਦੋਨਾਂ ਦੀ ਇਕ ਤਾਰ
ਇਕ ਬਾਣੀ ਤੇ ਦੂਜਾ ਹੈ………

ਇਨਕਲਾਬ ਦਾ ਮੋਢੀ ਇਕ ਸੀ ਹੱਕਾਂ ਦੇ ਲਈ ਬਣਿਆ
ਪੜੋ ਜੁੜੋ ਸੰਘਰਸ਼ ਲਈ ਦੂਜਾ ਵਾਂਗ ਚੱਟਾਨ ਸੀ ਤਣਿਆ
ਦੱਬੇ ਕੁਚਲੇ ਲੋਕਾਂ ਦੇ ਸੀ ਦੋਨੋਂ ਹੀ ਦਿਲਦਾਰ
ਇਕ ਬਾਣੀ ਤੇ ਦੂਜਾ ਹੈ………

“ਚੁੰਬਰਾ” ਜੋ ਜੋ ਕਰ ਗਏ ਰਹਿਬਰ ਕੀ ਕੀ ਲਿਖਾਂ ਸੁਣਾਵਾਂ
ਗੀਤ ਕੀਤੇ ਹੋਏ ਉਪਕਾਰਾਂ ਦੇ  ਮਰਦੇ ਦਮ ਤੱਕ ਗਾਵਾਂ
ਜਦ ਤੱਕ ਧਰਤੀ ਚੰਨ ਸਿਤਾਰੇ ਹੁੰਦਾ ਰਹੂ ਪ੍ਰਚਾਰ
ਇਕ ਬਾਣੀ ਤੇ ਦੂਜਾ ਹੈ………

ਗੀਤ  – ਕੁਲਦੀਪ ਚੁੰਬਰ ਕਨੇਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -507
Next articleਜਨਮਦਿਨ ਤੇ ਵਧਾਈਆਂ