HOME ਜਵੱਦੀ ਟਕਸਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਸੰਬੰਧ...

ਜਵੱਦੀ ਟਕਸਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਸੰਬੰਧ ‘ਚ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ 10,11 ਅਤੇ 12 ਮਈ ਨੂੰ — ਸੰਤ ਅਮੀਰ ਸਿੰਘ ਜੀ

3
ਸੰਤ ਅਮੀਰ ਸਿੰਘ ਜੀ

ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਦੇ ਸੰਬੰਧ ‘ਚ ਵਿਦਵਾਨ ਵਿਚਾਰ ਸਾਂਝੇ ਕਰਨਗੇ — ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਵਿਸਮਾਦੁ ਨਾਦੁ ਸੰਸਥਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ “ਜਵੱਦੀ ਟਕਸਾਲ” ਵੱਲੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਕਾਨਫਰੰਸ ਦੇ ਰੂਪ ਵਿੱਚ ਇੱਕ ਨਿਗੂਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਰਦਿਆਂ ਦੱਸਿਆ ਕਿ ਪੋ: ਹਿਮਾਂਦਰੀ ਬੈਨਰਜੀ ਸਾਬਕਾ ਮੁਖੀ ਗੁਰੂ ਨਾਨਕ ਚੇਅਰ ਜਾਦਵਪੁਰ, ਡਾ: ਐੱਸ. ਪੀ. ਸਿੰਘ ਉਬਰਾਏ, ਪੋ: ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ:, ਪੋ: ਦਵਿੰਦਰ ਸਿੰਘ ਸਿੱਧੂ, ਡਾ: ਅਨੁਰਾਗ ਸਿੰਘ, ਡਾ: ਹਰਜੋਧ ਸਿੰਘ, ਸ੍ਰ: ਰਣਜੋਧ ਸਿੰਘ ਜੀ ਐੱਸ ਵਾਲੇ, ਡਾ: ਕੁਲਦੀਪ ਚੰਦ ਅਗਨੀਹੋਤਰੀ, ਡਾ: ਸੁਰਿੰਦਰਪਾਲ ਸਿੰਘ ਸੁੰਨੜ ਯੂ.ਐੱਸ. ਏ., ਪ੍ਰੋ: ਬਲਜਿੰਦਰ ਕੌਰ ਖਹਿਰਾ, ਡਾ: ਗੁਜਣਜੋਤ ਕੌਰ ਪਟਿਆਲਾ, ਡਾ: ਭਲਿੰਦਰ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ, ਡਾ: ਸਹਿਜਪਾਲ ਸਿੰਘ, ਡਾ: ਮਨਦੀਪ ਸਿੰਘ, ਡਾ: ਸਤੀਸ਼ ਕੁਮਾਰ ਸ਼ਰਮਾ, ਭਾਈ ਮਤੀਦਾਸ ਜੀ ਦੇ ਪ੍ਰਵਾਰ ਵਿੱਚੋਂ ਸ੍ਰ: ਚਰਨਜੀਤ ਸਿੰਘ ਆਦਿ ਹੋਰ ਵੀ ਨਾਮਵਰ ਵਿਦਵਾਨ ਸਾਹਿਬਾਨ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ, ਸ਼ਹੀਦੀ, ਬਿਰਤਾਂਤ ਅਤੇ ਜੋ ਉਹਨਾਂ ਵੱਲੋਂ ਸਮੇਂ-ਸਮੇਂ ਕੀਤੀਆਂ ਬਖਸ਼ਿਸ਼ਾਂ, ਉਹਨਾਂ ਦਾ ਅਕਾਦਮਿਕ ਤੌਰ ਤੇ ਮੁਲਾਂਕਣ ਕਰਕੇ ਬੜੀ ਨੇੜਿਉ ਸਮਝਣ ਦਾ ਸਬੱਬ ਬਣੇਗਾ। ਡਾ: ਮਦਨਜੀਤ ਕੌਰ ਅਤੇ ਭਾਈ ਬਲਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਬਾਬਾ ਜੀ ਨੇ ਦੱਸਿਆ ਕਿ ਸਾਡੇ ਵੱਡੇ ਮਹਾਂਪੁਰਸ ਸੰਤ ਬਾਬਾ ਸੁਚਾ ਸਿੰਘ ਜੀ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਨ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ, ਉਥੇ ਅਕਾਦਮਿਕ ਤੌਰ ਤੇ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾ ਕੇ ਬੜਾ ਨੇੜਿਉ ਜਾਨਣ ਦਾ ਸੁਭਾਗ ਵੀ ਸਾਨੂੰ ਬਖਸ਼ਿਸ਼ ਕੀਤਾ। ਉਸੇ ਦੇ ਅੰਤਰਗਤ ਹੀ ਅੱਜ ਇਸ ਕਾਨਫਰੰਸ ਨੂੰ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਕੇਵਲ ਤੇ ਕੇਵਲ ਇੰਨਾ ਹੈ ਕਿ ਅਸੀ ਵੀ ਰਲ-ਮਿਲ ਇਸ ਤਿੰਨ ਦਿਨਾਂ ਕਾਨਫਰੰਸ ਦਾ ਹਿੱਸਾ ਬਣੀਏ ਅਤੇ ਗੁਰੂ ਸਾਹਿਬ ਜੀ ਦੇ ਮਹਾਨ ਪਰਉਪਕਾਰਾਂ ਨੂੰ ਸਮਝਣ ਲਈ ਅਕਾਦਮਿਕ ਤੌਰ ਤੇ ਰਲ ਮਿਲ ਬੈਠ ਬਾਤਾਂ ਪਾਈਏ ਤੇ ਸੁਣੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਵੈਰਾਗ ਦਾ ਚਾਅ***
Next articleਬਾਲ ਕਵਿਤਾ : ਅਮਰੂਦ ਖਾਓ