HOME ਸਰਹੱਦਾਂ ਨੇ                     ...

ਸਰਹੱਦਾਂ ਨੇ                                                         

ਕਰਮ ਸਿੰਘ ਜ਼ਖ਼ਮੀ
(ਸਮਾਜ ਵੀਕਲੀ)
ਸਰਹੱਦਾਂ ਨੇ
ਕਿੰਨਾ ਖੂਨ ਵਹਾਇਆ ਹੈ ਸਰਹੱਦਾਂ ਨੇ।
ਜੀਵਨ ਨਰਕ ਬਣਾਇਆ ਹੈ ਸਰਹੱਦਾਂ ਨੇ।
ਦੋਹੀਂ ਪਾਸੀਂ ਸੁੱਖੀਂ-ਸਾਂਦੀਂ ਵਸਦਿਆਂ ਦੇ,
ਪਿੱਟ-ਸਿਆਪਾ ਪਾਇਆ ਹੈ ਸਰਹੱਦਾਂ ਨੇ।
ਕਿਹੜੇ ਆਪਣੇ, ਕੌਣ ਬਿਗਾਨੇ ਹੋਣ ਭਲਾਂ,
ਬਾਂਦਰ-ਨਾਚ ਨਚਾਇਆ ਹੈ ਸਰਹੱਦਾਂ ਨੇ।
ਤੋੜੇ ਲੱਕ ਹਮੇਸ਼ਾ ਲੋਕ-ਸੰਘਰਸ਼ਾਂ ਦੇ,
ਮਾਰਗ ਤੋਂ ਭਟਕਾਇਆ ਹੈ ਸਰਹੱਦਾਂ ਨੇ।
ਚੌਧਰ ਖੁੱਸਦੀ ਦਿਸਦੀ ਜਦੋਂ ਹਕੂਮਤ ਦੀ,
ਪੂਰਾ ਸਾਥ ਨਿਭਾਇਆ ਹੈ ਸਰਹੱਦਾਂ ਨੇ।
ਰਾਮ, ਮੁਹੰਮਦ, ਨਾਨਕ ਚੇਤੇ ਰਹਿੰਦੇ ਨਾ,
ਬੰਦੇ ਨੂੰ ਹਲਕਾਇਆ ਹੈ ਸਰਹੱਦਾਂ ਨੇ।
ਆਵੋ ‘ਜ਼ਖ਼ਮੀ’ ਓਹੀ ਸਾਂਝ ਬਣਾ ਲਈਏ,
ਜਿਸ ਨੂੰ ਲਾਂਬੂ ਲਾਇਆ ਹੈ ਸਰਹੱਦਾਂ ਨੇ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
Previous article*ਗੇ ?*
Next article**ਵੈਰਾਗ ਦਾ ਚਾਅ***