ਸਬਰ/ਕਬਰ

ਮਾਸਟਰ ਲਹਿਲਵੀ
(ਸਮਾਜ ਵੀਕਲੀ)
ਜਾਂ ਰੱਬਾ ਸਬਰ ਦੇਦੇ ,
ਜਾਂ ਰੱਬਾ ਕਬਰ ਦੇਦੇ,
ਜਾਂ ਵਿਛੜੀਆਂ ਰੂਹਾਂ ਦੇ
ਆਵਣ ਦੀ ਖ਼ਬਰ ਦੇਦੇ,ਕਿਉਂ ਕਿ…
ਜਾਂ ਗੱਲ ਸਬਰ ‘ਤੇ ਮੁੱਕਦੀ ਏ ।
ਜਾਂ ਗੱਲ ਕਬਰ ‘ਤੇ ਮੁੱਕਦੀ ਏ ।।
ਦੁੱਖਾਂ ਦੀ ਦਵਾਈ ਦੇਦੇ,
ਜਾਂ ਸ਼ੈ ਜੋ ਗਵਾਈ ਦੇਦੇ,
ਜਾਂ ਝੂਠੇ ਪਿਆਰ ਦੇ,
ਝਮੇਲਿਆਂ ਚੋ ਰਿਹਾਈ ਦੇਦੇ, ਕਿਉਂ ਕਿ…
ਜਾਂ ਗੱਲ ਸਬਰ ‘ਤੇ ਮੁੱਕਦੀ ਏ ।
ਜਾਂ ਗੱਲ ਕਬਰ ‘ਤੇ ਮੁੱਕਦੀ ਏ ।।
ਜੇ ਪਿਆਰ ਤਾਂ ਵਫ਼ਾ ਦੇਦੇ,
ਜੇ ਖਾਰ ਤਾਂ ਸਜਾ ਦੇਦੇ,
ਕਿਹੜੀ ‘ਲਹਿਲਵੀ’ ਨੇ ਕੀਤੀ
ਦਸ ਓ ਖ਼ਤਾ ਦੇਦੇ,ਕਿਉਂ ਕਿ…
ਜਾਂ ਗੱਲ ਸਬਰ ‘ਤੇ ਮੁੱਕਦੀ ਏ ।
ਜਾਂ ਗੱਲ ਕਬਰ ‘ਤੇ ਮੁੱਕਦੀ ਏ ।।
  ਮਾਸਟਰ ਲਹਿਲਵੀ
Previous articleਲੈਂਗਲੀ ਬੈਂਕੁੰਟ ਹਾਲ ਵਿੱਚ ਮੰਗਲ ਹਠੂਰ ਦੇ ਗੀਤਾਂ ਤੇ ਝੂੰਮੇ ਪੰਜਾਬੀ ਜ਼ਬਰਦਸਤ ਮਹਿਫਲ ਵਿੱਚ ਸਰੋਤੇ ਹੋਏ ਸਰਸ਼ਾਰ
Next articleਸਮਾਜਿਕ ਸਥਾਪਤੀ ਲਈ ਵਿੱਦਿਅਕ ਅਦਾਰਿਆਂ ਦੀ ਵੱਡੀ ਭੂਮਿਕਾ-ਹੁਸੈਨਪੁਰ