HOME ਨਰੇਗਾ ਮਜ਼ਦੂਰਾਂ ਅਤੇ ਕਿਸਾਨ ਸਭਾ ਨੇ ਪਿੰਡ ਚੱਕ ਕਰਮਾਂ ਵਿਖੇ ਮਜ਼ਦੂਰ ਦਿਵਸ...

ਨਰੇਗਾ ਮਜ਼ਦੂਰਾਂ ਅਤੇ ਕਿਸਾਨ ਸਭਾ ਨੇ ਪਿੰਡ ਚੱਕ ਕਰਮਾਂ ਵਿਖੇ ਮਜ਼ਦੂਰ ਦਿਵਸ ਮਨਾਇਆ

2

ਕਿਸਾਨ ਆਗੂ ਟਿੱਕਾ ਸਿੰਘ ਅਤੇ ਮਜਦੂਰ ਆਗੂ ਰਾਮ ਕਿਸ਼ਨ ਨੇ ਲਹਿਰਾਇਆ ਲਾਲ ਝੰਡਾ 

ਘਨੌਲੀ,   (ਸਮਾਜ ਵੀਕਲੀ)   ਪਿੰਡ ਚੱਕ ਕਰਮਾਂ, ਮਨਸਾਲੀ ਅਤੇ ਮਕੌੜੀ ਕਲਾਂ/ਖੁਰਦ ਦੇ ਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਨੇ ਰਲ਼ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਲਾਲ ਝੰਡਾ ਲਹਿਰਾ ਕੇ ਉਹਨਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਸੁਰਿੰਦਰ ਸਿੰਘ ਸਰਪੰਚ ਮਨਸਾਲੀ, ਹਰਜਿੰਦਰ ਸਿੰਘ ਲਾਡਾ ਮਕੌੜੀ ਕਲਾਂ, ਕੁਲਦੀਪ ਕੌਰ ਸਾਬਕਾ ਸਰਪੰਚ ਚੱਕ ਕਰਮਾਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ 01 ਮਈ ਸਾਰੇ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਮਜ਼ਦੂਰਾਂ ਨੂੰ ਅੱਠ ਘੰਟੇ ਦੇ ਕੰਮ ਦਾ ਹੱਕ ਅਤੇ ਹੋਰ ਬਹੁਤ ਸਾਰੇ ਹੱਕ ਲੈ ਕੇ ਦਿੱਤੇ ਸਨ। ਇਸ ਲਈ ਸੰਸਾਰ ਭਰ ਵਿੱਚ ਕਿਰਤੀ ਕਾਮੇ ਲੋਕ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ਮਜ਼ਦੂਰਾਂ ਦਾ ਲਾਲ ਝੰਡਾ ਲਹਿਰਾਉਂਦੇ ਹਨ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਤੇ ਉਹਨਾਂ ਦੇ ਹੱਲ ਲਈ ਵਿਚਾਰ ਚਰਚਾ ਕਰਕੇ ਹੱਕਾਂ ਦੀ ਲੜਾਈ ਦੀ ਰਣਨੀਤੀ ਉਹਨਾਂ ਸ਼ਹੀਦਾਂ ਦੀ ਪ੍ਰੇਰਣਾ ਨਾਲ ਬਣਾਉਂਦੇ ਹਨ। ਅੱਜ ਦੇ ਸਮੇਂ ਭਾਰਤ ਵਿੱਚ ਕਾਰਪੋਰੇਟ ਅਤੇ ਉਸਦੀ ਕਠਪੁਤਲੀ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਤੇ ਬੇਰਹਿਮੀ ਨਾਲ਼ ਡਾਕਾ ਮਾਰਿਆ ਜਾ ਰਿਹਾ ਹੈ। ਜਿਸ ਲਈ  ਕਿਰਤੀ ਜਮਾਤ ਦਾ ਵਿਸ਼ਾਲ ਏਕਤਾ ਕਾਇਮ ਕਰਕੇ ਇੱਕ ਵੱਡੀ ਲੜਾਈ ਲਈ ਤਿਆਰ ਹੋਣਾ ਲਾਜ਼ਮੀ ਹੈ। ਇਸ ਨੂੰ ਮੁੱਖ ਰੱਖਦਿਆਂ ਦੇਸ਼ ਦੀਆਂ ਮਜ਼ਦੂਰ ਪੱਖੀ ਟਰੇਡ ਯੂਨੀਅਨਾਂ 20 ਮਈ ਨੂੰ ਪੂਰੇ ਭਾਰਤ ਵਿੱਚ ਹੜਤਾਲ ਕਰ ਰਹੀਆਂ ਹਨ। ਬੁਲਾਰਿਆਂ ਨੇ ਸਮੂਹ ਸਮਾਜ ਦਰਦੀ ਜਥੇਬੰਦੀਆਂ ਅਤੇ ਸੱਜਣਾਂ ਨੂੰ ਸੱਦਾ ਦਿੰਦਿਆਂ ਇਸ ਹੜਤਾਲ ਨੂੰ ਪੂਰੇ ਤਨ ਮਨ ਨਾਲ ਕਾਮਯਾਬ ਕਰਕੇ ਕਾਰਪੋਰੇਟ ਦੇ ਹੱਲੇ ਨੂੰ ਨਾਕਾਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਰਤੀ ਜਮਾਤ ਦੀ ਬੰਦ ਖਲਾਸੀ ਲਈ ਸਾਰੇ ਇਨਸਾਫ ਪਸੰਦ ਭਾਰਤੀਆਂ ਨੂੰ ਇਸ ਹੜਤਾਲ ਨੂੰ ਕਾਮਯਾਬ ਕਰਕੇ ਕੇਂਦਰ ਸਰਕਾਰ ਨੂੰ ਕਿਰਤੀ ਜਮਾਤ ਪੱਖੀ ਨੀਤੀਆਂ ਘੜਨ ਲਈ ਮਜਬੂਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕਿਸਾਨ ਆਗੂ ਟਿੱਕਾ ਸਿੰਘ,ਯਨਰੇਗਾ ਮਜ਼ਦੂਰ ਆਗੂ ਰਾਮ ਕਿਸ਼ਨ ਸ਼ਰਮਾ ਸਾਬਕਾ ਪੰਚ, ਦੇਸਰਾਜ ਸ਼ਰਮਾ ਪੰਚ, ਪੂਨਮ ਕੁਮਾਰੀ ਪੰਚ, ਜਸਵੀਰ ਸਿੰਘ ਪੰਚ, ਸੀਤਾਰਾਮ ਸ਼ਰਮਾ, ਪਰਮਜੀਤ ਸਿੰਘ ਪੰਮਾ, ਓਕਾਰ ਸਿੰਘ, ਕਾਮਰੇਡ ਨੇਹਾ, ਪ੍ਰੀਤੀ ਦੇਵੀ ਮੇਟ ਮਨਸਾਲੀ, ਸਰਬਜੀਤ ਕੌਰ ਮੇਟ ਮਕੌੜੀ ਕਲਾਂ, ਕਾਮਰੇਡ ਅੰਜਨਾ ਦੇਵੀ, ਕਾਮਰੇਡ ਰਜਿੰਦਰ ਕੌਰ, ਟੀਟੂ, ਕੁਲਵਿੰਦਰ ਕੌਰ, ਕ੍ਰਿਸ਼ਨਾ ਕੁਮਾਰੀ ਮਨਸਾਲੀ, ਲਵਲੀ ਸ਼ਰਮਾ, ਸੁਰਮਖ ਸਿੰਘ ਪੰਮੀ, ਸ਼ਮਸ਼ੇਰ ਸਿੰਘ ਬੱਗਾ ਪੰਚ ਮਨਸਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਕਿਸਾਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ” ਪ੍ਰੈਸ ਦੀ ਸੁਤੰਤਰਤਾ ਲੋਕਤੰਤਰੀ ਪ੍ਰਣਾਲੀ ਲਈ ਅਹਿਮ  ”   
Next articleਕੰਨਿਆ ਸਕੂਲ ਰੋਪੜ ਵਿਖੇ ਮਨਾਇਆ ਗਿਆ ‘ਨੋ ਬੈਕ ਡੇਅ’