ਤਿੰਨਾਂ ਪਾਰਟੀਆਂ ਦੇ ਗਠਜੋੜ ਦੇ ਉਮੀਦਵਾਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਪ੍ਰੈੱਸ ਕਾਨਫਰੰਸ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਿੰਨਾਂ ਪਾਰਟੀਆਂ ਦੇ ਗਠਜੋੜ ਦੇ ਉਮੀਦਵਾਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ

ਤਿੰਨ ਪਾਰਟੀਆਂ ਵੱਲੋਂ ਮੈਨੂੰ ਮਿਲੀ ਟਿਕਟ ਨੇ ਵਿਧਾਇਕ ਚੀਮਾ ਨੂੰ ਦਿੱਤਾ ਕਰਾਰਾ ਜਵਾਬ , ਅਕਾਲੀ ਦਲ ਤੇ ਕਾਂਗਰਸ ਦਾ ਕਾਡਰ ਹੋਇਆ ਖੇਰੂ ਖੇਰੂ – ਜੁਗਰਾਜਪਾਲ ਸਾਹੀ

ਕਪੂਰਥਲਾ (ਕੌੜਾ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਤੋਂ ਸੰਯੁਕਤ ਅਕਾਲੀ ਦਲ , ਪੰਜਾਬ ਲੋਕ ਕਾਂਗਰਸ ਤੇ ਬੀ ਜੇ ਪੀ ਗਠਜੋੜ ਦੇ ਸਾਂਝੇ ਉਮੀਦਵਾਰ ਜੁਗਰਾਜਪਾਲ ਸਿੰਘ ਸਾਹੀ ਨੇ ਚੋਣ ਅਧਿਕਾਰੀ ਕਮ ਐਸ ਡੀ ਐਮ ਰਣਦੀਪ ਸਿੰਘ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਇਸ ਹਲਕੇ ਤੋਂ ਚੋਣ ਲੜਨ ਦਾ ਬਿਲਕੁਲ ਵੀ ਇਰਾਦਾ ਨਹੀਂ ਸੀ। ਪ੍ਰੰਤੂ ਮੇਰੇ ਪੰਜ ਨਵੰਬਰ ਨੂੰ ਇੱਥੋਂ ਦੇ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪ੍ਰੈੱਸ ਕਾਨਫਰੰਸ ਕਰ ਕਾਲੇ ਚਿੱਠੇ ਖੋਲ੍ਹਣ ਤੋਂ ਬਾਅਦ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਆਪਣੀ ਹਰ ਪ੍ਰੈੱਸ ਕਾਨਫ਼ਰੰਸ ਵਿਚ ਇਹ ਕਹਿੰਦਾ ਸੀ ਕਿ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੂੰ ਕਿਸੇ ਪਾਰਟੀ ਦੀ ਟਿਕਟ ਤਾਂ ਕੀ , ਬੱਸ ਦੀ ਟਿਕਟ ਵੀ ਕੋਈ ਨਹੀਂ ਦੇਵੇਗਾ । ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਤਿੰਨਾਂ ਪਾਰਟੀਆਂ ਦੇ ਗੱਠਜੋੜ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ ਹੈ। ਜਿਸ ਨਾਲ ਵਿਧਾਇਕ ਚੀਮਾ ਨੂੰ ਕਰਾਰਾ ਜਵਾਬ ਮਿਲ ਗਿਆ ਹੈ।

ਉਨ੍ਹਾਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਜੇਕਰ ਨਵਤੇਜ ਸਿੰਘ ਚੀਮਾ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਦੇ ਹਨ ਤਾਂ ਉਨ੍ਹਾਂ ਨੂੰ ਕਿਸ ਬੱਸ ਜਾਂ ਰੇਲ ਦੀ ਟਿਕਟ ਦੇ ਕੇ ਸੁਲਤਾਨਪੁਰ ਲੋਧੀ ਬਾਹਰ ਭੇਜਿਆ ਜਾਵੇ ? ਉਹ ਇਸ ਬਾਰੇ ਦੱਸਣ । ਉਨ੍ਹਾਂ ਨੇ ਅਕਾਲੀ ਦਲ ਤੇ ਵੀ ਸਵਾਲ ਕਰਦਿਆਂ ਕਿਹਾ ਕਿ ਇਥੋਂ ਟਿਕਟ ਦੀ ਮੁੱਖ ਦਾਅਵੇਦਾਰ ਬੀਬੀ ਉਪਿੰਦਰਜੀਤ ਕੌਰ ਟਿਕਟ ਨਾ ਮਿਲਣ ਕਾਰਨ ਦੇਸ਼ ਛੱਡ ਕੇ ਭੱਜ ਚੁੱਕੀ ਹੈ ਤੇ ਇਸ ਸਮੇਂ ਵਿਦੇਸ਼ ਵਿੱਚੋਂ ਹੀ ਆਪਣੇ ਕਾਡਰ ਨੂੰ ਵੱਖ ਵੱਖ ਪਾਰਟੀਆਂ ਨੂੰ ਸਮਰਥਨ ਦੇਣ ਲਈ ਆਦੇਸ਼ ਜਾਰੀ ਕਰ ਰਹੀ ਹੈ।ਜਿਸ ਕਾਰਣ ਅਕਾਲੀ ਦਲ ਦਾ ਕਾਡਰ ਜਿੱਥੇ ਪੂਰੀ ਤਰ੍ਹਾਂ ਖਿਲਰ ਚੁੱਕਾ ਹੈ ।ਉੱਥੇ ਹੀ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਣ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਰਾਣਾ ਇੰਦਰਪ੍ਰਤਾਪ ਕਾਰਣ ਕਾਂਗਰਸ ਵੀ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ। ਇਸ ਲਈ ਇਸ ਸਮੇਂ ਸਮੁੱਚੇ ਹਲਕੇ ਦੇ ਲੋਕ ਇਸ ਵਾਰ ਵੀ ਸੰਯੁਕਤ ਅਕਾਲੀ ਦਲ , ਪੰਜਾਬ ਲੋਕ ਕਾਂਗਰਸ ਤੇ ਬੀ ਜੇ ਪੀ ਸਾਂਝੇ ਉਮੀਦਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਕਾਂਗਰਸ , ਅਕਾਲੀ ਦਲ ਤੇ ਆਮ ਆਦਮੀ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਸੰਯੁਕਤ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਤੇ ਬੀ ਜੇ ਪੀ ਦੇ ਪ੍ਰਧਾਨ ਰਕੇਸ਼ ਨੀਟੂ,ਸੂਬਾ ਸਿੰਘ ,ਜਤਿੰਦਰਪਾਲ ਸਿੰਘ ਸਾਹੀ,ਰਾਜਬੀਰ ਸਿੰਘ ਰਾਜੂ,ਧਰਮਬੀਰ ਸਿੰਘ ਵਿੱਕੀ, ਬਲਦੇਵ ਸਿੰਘ ਦੇਬਾ,ਗੁਰਨਾਮ ਸਿੰਘ ਗਾਮਾ, ਗੁਰਦਾਸ ਸਿੰਘ, ਕੰਵਲਜੀਤ ਸਿੰਘ ਸਾਬੀ,ਗੁਰਚਰਨ ਸਿੰਘ ਸਾਹੀ, ਜੋਗਿੰਦਰ ਸਿੰਘ ਰਾਏ ਸਿੱਖ, ਸ਼ਿੰਦਰਪਾਲ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਾਇਮਰੀ ਸਿੱਖਿਆ ਦਾ ਚਮਕਦਾ ਸਿਤਾਰਾ ਬਲਰਾਜ ਥਿੰਦ
Next articleਮਿੱਠੜਾ ਕਾਲਜ ਵਿਖੇ ਦੇਸ਼ ਦੇ 75 ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੁਸ਼ਾਕ ਪਰੇਡ ਮੁਕਾਬਲਾ ਕਰਵਾਇਆ ਗਿਆ