HOME ਸਮਾਰਟ ਸਕੂਲ ਜੈਨਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਸਮਾਗਮ ਆਯੋਜਿਤ 

ਸਮਾਰਟ ਸਕੂਲ ਜੈਨਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਸਮਾਗਮ ਆਯੋਜਿਤ 

1
ਕਪੂਰਥਲਾ, (ਕੌੜਾ )-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ  ਸਮਾਰਟ ਸਕੂਲ ਜੈਨਪੁਰ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਅਧਿਆਪਕਾਂ ਨਾਲ ਮਿਲਣੀ ਕਰਦਿਆਂ ਵਿਚਾਰ ਵਟਾਂਦਰਾ ਕੀਤਾ ਗਿਆ । ਵਿਦਿਆਰਥੀਆਂ ਦੇ ਮਾਤਾ ਪਿਤਾ ਵੱਲੋਂ ਵੱਡੀ ਗਿਣਤੀ’ ਚ ਭਾਗ ਲਿਆ ਗਿਆ।ਇਸ ਦੌਰਾਨ ਸਕੂਲ ਇੰਚਾਰਜ ਸੁਖਵਿੰਦਰ ਕੌਰ ਤੇ ਕੰਵਲਪ੍ਰੀਤ ਸਿੰਘ ਦੀ ਅਗਵਾਈ ‘ਚ ਅਧਿਆਪਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਹਰ ਸ਼ੰਕਾ ਅਤੇ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਪਿਆਂ ਵੱਲੋਂ ਅਧਿਆਪਕਾ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਸਮੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਹੁਣ ਤੱਕ ਦੀ ਕਾਰਗੁਜਾਰੀ ਬਾਰੇ ਤੇ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਸਮੇਂ ਕੰਵਲਪ੍ਰੀਤ ਸਿੰਘ, ਗੀਤਾਂਜਲੀ , ਚੇਤਨਾ , ਬਲਜੀਤ ਕੌਰ,ਆਦਿ ਅਧਿਆਪਕ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲਾਂ ਵਿੱਚ  ਰਾਜਨੀਤਿਕ ਦਖਲ ਅੰਦਾਜੀ ਬਰਦਾਸ਼ਤ ਨਹੀਂ ਕਰਾਂਗੇ- ਈ.ਟੀ.ਟੀ.ਯੂਨੀਅਨ 
Next articleਸਰਕਾਰੀ ਸਕੂਲ ਵਿੱਚ ਜਾ ਕੇ ਮਹਿਲਾ ਅਧਿਆਪਿਕਾ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਤੇ ਨਿੰਦਣਯੋਗ ਮਾਮਲਾ