ਸਰਕਾਰੀ ਸਕੂਲ ਵਿੱਚ ਜਾ ਕੇ ਮਹਿਲਾ ਅਧਿਆਪਿਕਾ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਤੇ ਨਿੰਦਣਯੋਗ ਮਾਮਲਾ 

ਆਰ ਟੀ ਆਈ ਇਹਨੀਂ ਭਾਰੀ ਸੀ ਕਿ , ਪੀ ਏ ਨੂੰ ਪੰਜ ਵਿਅਕਤੀ ਅਪਣੇ ਨਾਲ ਲੈ ਕੇ ਜਾਣੇ ਪਏ – ਥਿੰਦ
 ਕਪੂਰਥਲਾ, (ਕੌੜਾ)-ਪਿਛਲੇ ਦਿਨੀ ਡਡਵਿੰਡੀ ਪਿੰਡ ਦੀ ਇੱਕ ਅਧਿਆਪਿਕਾ ਦੀ ਮਾਨਯੋਗ  ਹਾਈਕੋਰਟ ਦੇ ਹੁਕਮਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤ ਪੁਰ ਵਿਖੇ ਹੋਈ ਸਿਫਟਿੰਗ ਤੋਂ ਬਾਅਦ ਕਥਿਤ ਤੌਰ ਤੇ ਉਸ ਅਧਿਆਪਕ ਨੂੰ ਰਲੀਵ ਕਰਵਾਉਣ ਵਿੱਚ ਨਾਕਾਮ ਰਹੇ ਸੱਜਣ ਸਿੰਘ ਚੀਮਾ ਦੇ ਪੀਏ ਵਲੋਂ ਮਿਡਲ ਸਕੂਲ ਵਿੱਚ ਜਾ ਕੇ ਕਥਿਤ ਰਿਕਾਰਡ ਚੈੱਕ ਕਰਨ ਅਤੇ ਅੱਧੇ ਘੰਟੇ ਤੋਂ ਜਿਆਦਾ ਸਮਾਂ ਤੱਕ ਮਹਿਲਾ ਅਧਿਆਪਕ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ, ਉਸਦੀ ਮਰਜੀ ਵਿਰੁੱਧ ਫੋਟੋ ਖਿਚਵਾਉਣਾ  ਮੰਦਭਾਗੀ ਤੇ ਨਿੰਦਣਯੋਗ ਘਟਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਨਸਾਨੀਅਤ ਲੋਕ ਵਿਕਾਸ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਲਿਖਤੀ ਬਿਆਨ ਰਾਹੀਂ ਕੀਤਾ। ਸਰਦੂਲ ਸਿੰਘ ਥਿੰਦ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਵਿੱਚ ਤੈਨਾਤ ਮਾਸਟਰ ਨਰੇਸ਼ ਕੋਹਲੀ ਅਤੇ ਵਾਤਾਵਰਣ ਪ੍ਰੇਮੀ ਮਨੋਜ ਸ਼ਰਮਾ ਤੇ ਸਮੁੱਚਾ ਸਕੂਲ ਵਿੱਚ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪ੍ਰੇਰਨਾ ਸਦਕਾ “ਮਾਤਾ ਸੁਲੱਖਣੀ ਜੀ ਨਰਸਰੀ ਰਾਹੀਂ ਬੂਟੇ ਤਿਆਰ ਕਰਕੇ ਵਾਤਾਵਾਰਣ ਦੇ ਸੁਧਾਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇੱਥੇ ਹੀ ਬਸ ਨਹੀਂ ਇਹ ਦੋਵੇਂ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਖੇਤਾਂ, ਢਾਬਿਆਂ ਅਤੇ ਇਲਾਕੇ ਦੀਆਂ ਹੋਰ ਥਾਵਾਂ ਤੇ ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਸਕੂਲ ਆਉਣ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਆਪਣੇ ਨਿੱਜੀ ਵਾਹਨਾਂ ਰਾਹੀਂ ਸਕੂਲ ਲਿਆ ਕੇ ਉਨ੍ਹਾਂ ਨੂੰ ਸਿੱਖਿਅਤ ਕਰ ਰਹੇ ਹਨ। ਸਰਦੂਲ ਸਿੰਘ ਥਿੰਦ ਨੇ ਦੱਸਿਆ ਕਿ ਮਾਸਟਰ ਨਰੇਸ਼ ਕੋਹਲੀ ਅਤੇ ਮਨੋਜ ਸ਼ਰਮਾ ਦੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਉਹ ਵੀ ਸਕੂਲ ਵਿੱਚ ਦਾਖਲ ਗਰੀਬ ਤੇ ਲੌੜਵੰਦ ਬੱਚਿਆਂ ਲਈ ਸਹਿਯੋਗ ਕਰ ਰਹੇ ਹਨ। ਥਿੰਦ ਨੇ ਦੱਸਿਆ ਕਿ ਉਹ ਇਨਸਾਨੀਅਤ ਲੋਕ ਵਿਕਾਸ ਪਾਰਟੀ ਵਲੋਂ ਜਲਦੀ ਹੀ ਬੱਚਿਆਂ ਲਈ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਸਮਰਪਿਤ ਕਰਨ ਜਾ ਰਹੇ ਹਨ ਤਾਂ ਜੋ ਬੱਚਿਆ ਦੀ ਟ੍ਰਾਂਸਪੋਰਟ ਸੰਬੰਧੀ ਮਾਸਟਰ ਨਰੇਸ਼ ਕੋਹਲੀ ਅਤੇ ਮਨੋਜ ਸ਼ਰਮਾ ਦੇ ਆਰਥਿਕ ਬੋਝ ਨੂੰ ਘੱਟ ਕੀਤਾ ਜਾ ਸਕੇ।  ਸੂਬਾ ਪ੍ਰਧਾਨ ਥਿੰਦ ਨੇ ਦੱਸਿਆ ਕਿ ਚੀਮਾ ਦੇ ਪੀਏ ਵਲੋਂ ਅਪਣੇ ਨਿੱਜੀ ਮੁਫਾਦ ਲਈ ਅਜਿਹੇ ਅਧਿਆਪਕਾਂ ਦਾ ਅਕਸ ਨੂੰ ਖਰਾਬ ਕਰਨ ਦੀ ਕੋਝੀ ਸਾਜਿਸ਼ ਰਚਣ ਦਾ ਯਤਨ ਕੀਤਾ ਗਿਆ ਹੈ ।ਥਿੰਦ ਨੇ ਦੱਸਿਆ ਕਿ  ਸਰਕਾਰੀ ਮਿਡਲ ਸਕੂਲ ਕਰਮਜੀਤ ਪੁਰ ਦੇ ਅਧਿਆਪਕਾਂ ਵਲੋਂ ਸਕੂਲ ਦੀ ਨਰਸਰੀ ਵਿੱਚ ਤਿਆਰ ਕੀਤੇ ਗਏ 60 ਹਜਾਰ ਤੋਂ ਵੱਧ ਬੂਟੇ ਵੱਖ ਵੱਖ ਸਕੂਲਾਂ, ਧਾਰਮਿਕ ਸਥਾਨਾਂ, ਸ਼ਮਸ਼ਾਨਘਾਟਾਂ ਵਿਚ  ਹਰਿਆਲੀ ਦੇ ਨਾਲ ਆਕਸੀਜਨ ਵੰਡ ਰਹੇ ਹਨ। ਥਿੰਦ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਦੇ ਇਸ ਸਕੂਲ ਵਿੱਚ ਬਰਸਾਤੀ ਪਾਣੀ ਨੂੰ ਧਰਤੀ ਹੇਠਾਂ ਰਿਚਾਰਜ ਕਰਨ ਦੇ ਉਪਰਾਲੇ ਸਦਕਾ ਧਰਤੀ ਹੇਠਲੇ ਪਾਣੀ ਚ ਸੁਧਾਰ ਦੀ ਭੂਮਿਕਾ ਨਿਭਾ ਰਿਹਾ ਹੈ। ਅਧਿਆਪਕਾਂ ਵਲੋਂ ਵਾਟਰ ਹਾਰਵੈਸਟਿੰਗ ਵਾਲਾ ਇਹ ਪ੍ਰੋਜੈਕਟ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਕੇ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਤਕਨੀਕੀ ਮਾਹਿਰ ਸੰਤ ਸੁਖਜੀਤ ਸਿੰਘ ਵਲੋਂ ਟੱਕ ਲਗਾਉਣ ਮੋਕੇ ਅਰਦਾਸ ਕਰਕੇ ਕੀਤਾ ਗਿਆ ਸੀ। ਸਰਦੂਲ ਸਿੰਘ ਥਿੰਦ ਨੇ ਪੀਏ ਲਵਪ੍ਰੀਤ ਸਿੰਘ ਤੇ ਵਿਅੰਗ ਕਸਦਿਆਂ ਕਿਹਾ ਕਿ ਪੀ ਏ ਲਵਪ੍ਰੀਤ ਸਿੰਘ ਵਲੋਂ ਦਿੱਤੇ ਬਿਆਨ ਵਿੱਚ ਕਹਿਣਾ ਕਿ ਉਹ ਆਰਟੀਆਈ ਤਹਿਤ ਜਾਣਕਾਰੀ ਲੈਣ ਸਕੂਲ ਗਏ ਸਨ, ਆਰ ਟੀ ਆਈ ਇਹਨੀਂ ਭਾਰੀ ਸੀ ਕਿ ਉਸਨੂੰ ਲੈਣ ਵਾਸਤੇ ਪੀ ਏ ਨੂੰ ਪੰਜ ਵਿਅਕਤੀ ਅਪਣੇ ਨਾਲ ਲੈ ਕੇ ਜਾਣੇ ਪੈ ਗਏ। ਥਿੰਦ ਨੇ ਕਿਹਾ ਕਿ ਅਪਣੇ ਇੱਕ ਜਾਣਕਾਰ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਹਜਾਰਾਂ ਅਧਿਆਪਕਾਂ ਨੂੰ ਨਰਾਜ ਕਰ ਲੈਣਾ ਆਮ ਆਦਮੀ ਪਾਰਟੀ ਦੇ ਪੀ ਏ ਅਤੇ ਉਸਦੀ ਪੁਸ਼ਤਪਨਾਹੀ ਕਰ ਰਹੇ ਆਗੂਆਂ ਦੀ ਬਚਕਾਨਾ ਹਰਕਤ ਉਨ੍ਹਾਂ ਲਈ ਆਉਣ ਵਾਲੀਆਂ ਲੋਕ ਸਭਾ, ਪੰਚਾਇਤ ਚੋਣਾਂ ਵਿੱਚ ਬਹੁਤ ਮੰਹਗੀ ਸਾਬਤ ਹੋਵੇਗੀ। ਥਿੰਦ ਨੇ ਪੀਏ ਵਲੋ ਕੀਤੀ ਗਈ ਹਰਕਤ ਦੇ ਵਿਰੁੱਧ ਲਾਮਬੰਦ ਹੋਏ ਸਾਂਝਾ ਅਧਿਆਪਕ ਮੋਰਚੇ ਅਤੇ ਹੋਰ ਜੱਥੇਬੰਦੀਆਂ ਦੀ ਹਮਾਇਤ ਕਰਦੇ ਹੋਏ ਪਾਰਟੀ ਵਲੋਂ ਅਗਲੇ ਸੰਘਰਸ਼ ਵਿੱਚ ਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBangladesh to deploy army ahead of general elections
Next articleSerbian President Vucic claims absolute majority at snap polls