(ਸਮਾਜ ਵੀਕਲੀ)-ਇੱਕ ਵਾਰ ਕਸਾਈ ਦੀ ਦੁਕਾਨ ਚੋਂ ਭਜਾਇਆ ਚੂਹਾ ਇਕ ਗਣੇਸ਼ ਨੂੰ ਮੰਨਣ ਵਾਲੇ ਘਰ ਵਿੱਚ ਜਾ ਵੜਿਆ। ਸ਼ਾਇਦ ਉਸ ਨੇ ਸੋਚਿਆ ਹੋਵੇਗਾ ਕਿ ਮੈਂ ਇਥੇ ਸੁਰੱਖਿਅਤ ਹਾਂ । ਪਰ ਅੱਗੇ ਜਦੋਂ ਇੱਕ ਕਮਰੇ ਵਿੱਚ ਵੜਿਆ ਤਾਂ ਉਸਦਾ ਮੂੰਹ ਇੱਕ ਸਲਫਾਸ ਦੀ ਗੋਲੀ ਨੂੰ ਲੱਗ ਗਿਆ । ਜਦੋਂ ਚੂਹੇ ਦਾ ਮੂੰਹ ਕੌੜਾ ਜਿਹਾ ਹੋਇਆ ਉਹਨੂੰ ਸ਼ੱਕ ਜਾ ਪੈ ਗਿਆ, ਕਿ ਬਈ ਹੈ ਤਾਂ ਕੋਈ ਗੜਬੜ। ਜਦੋਂ ਦੋ ਕੁ ਮਿੰਟ ਬਾਅਦ ਚੂਹਾ ਔਖਾ ਜਿਹਾ ਹੋਣ ਲੱਗਾ, ਚੂਹਾ ਪਹਿਲਾਂ ਤਾਂ ਪੂਰੀ ਤਰ੍ਹਾਂ ਘਬਰਾ ਗਿਆ। ਬਾਅਦ ਵਿੱਚ ਉਹਨੇ ਦਿਲ ਜਾ ਕਰੜਾ ਕਰਕੇ ਗਣੇਸ਼ ਦੀ ਫੋਟੋ ਅੱਗੇ ਗਣੇਸ਼ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਤਾਂ ਸਮਝਿਆ ਸੀ ਕਿ ਇਹ ਘਰ ਤੈਨੂੰ ਮੰਨਣ ਵਾਲਾ ਤੇ ਮੈਂ ਇੱਥੇ ਚੰਗੀ ਤਰ੍ਹਾਂ ਸੁਰੱਖਿਅਤ ਹਾਂ, ਪਰ ਇਹ ਕੀ ਪ੍ਰਭੂ! ਮੇਰੇ ਨਾਲ ਤਾਂ ਧੋਖਾ ਹੋਇਆ। ਲੋਕਾਂ ਨੇ ਤਾਂ ਤੇਰੇ ਸਵਾਰੀ ਨਾਲ ਧੋਖਾ ਕੀਤਾ। ਤੇਰੀ ਸਵਾਰੀ ਦੀ ਜਾਨ ਤਾਂ ਖ਼ਤਰੇ ਵਿੱਚ ਪਾ ਦਿੱਤੀ ਇਹਨਾਂ ਨੇ। ਹੁਣ ਕੀ ਕਰਾਂ ? ਗਣੇਸ਼ ਜੀ ਪ੍ਰਗਟ ਹੋ ਕੇ ਕਹਿਣ ਲੱਗੇ ਕਿ ਕਾਕਾ ਜੀ ਮੇਰੇ ਨਾਲ ਵੀ ਇਸ ਤਰਾਂ ਹੀ ਹੁੰਦੈ। ਤੂੰ ਵੇਖਿਆ ਨਹੀਂ, ਜਦੋਂ ਇਹ ਮੈਨੂੰ ਗੰਗਾ ਵਿੱਚ ਵਿਸਰਜਿਤ ਕਰਦੇ ਆ ਕਿਵੇਂ ਲੱਤਾਂ ਮਾਰ ਕੇ, ਕਿਵੇਂ ਧੱਕੇ ਮਾਰ ਕੇ ਮੈਨੂੰ ਮੂਹਦੇ ਮੂੰਹ ਸੁੱਟਦੇ ਆ । ਇਹ ਮੰਨਦੇ ਮੈਨੂੰ ਵੀ ਨਹੀਂ। ਇਹੀ ਦੁਨੀਆਂ ਦਾ ਦਸਤੂਰ ਹੈ, ਉੱਤੋਂ ਹੋਰ ਤੇ ਵਿੱਚੋਂ ਕੁਝ ਹੋਰ ਹੈ। ਐਨਾਂ ਸੁਣਦੇ ਹੀ ਚੂਹਾ ਜ਼ਮੀਨ ਤੇ ਢੇਰੀ ਹੋ ਗਿਆ।
ਦੇਵ ਮੁਹਾਫਿਜ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly