ਲਾਇਨਜ ਕਲੱਬ  ਫਰੈਂਡਜ ਬੰਦਗੀ ਨੇ ਬੱਚਿਆਂ ਨੂੰ ਪੈਨ, ਕਾਪੀਆਂ ਵੰਡੀਆਂ 

ਕਪੂਰਥਲਾ,  (ਕੌੜਾ)- ਲਾਇਨ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋਂ ਪਿੰਡ ਬੂਲਪੁਰ ਪ੍ਰਾਈਮਰੀ ਸਕੂਲ ਵਿੱਚ ਪ੍ਰਧਾਨ ਲਾਇਨ ਡਾ. ਕੁਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਨੂੰ ਜਰੂਰਤ ਅਨੁਸਾਰ ਕਾਪੀਆਂ, ਪੈਨ, ਪੈਨਸਿਲਾਂ, ਰਬੜਾ ਆਦਿ ਦਿੱਤੀਆਂ ਗਈਆਂ।ਜਿਸ ਦੀ ਪ੍ਰਧਾਨਗੀ ਲਾਇਨ ਡਾ.ਕੁਲਵਿੰਦਰ ਸਿੰਘ ਲਾਡੀ ਜੀ ਨੇ ਕੀਤੀ ਅਤੇ ਨਾਲ ਹੀ ਸਕੂਲ ਦੇ ਟੀਚਰਾਂ ਦਾ ਬਹੁਤ- ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਾਡੇ ਸੀਨੀਅਰ ਮੈਂਬਰ ਲਾਇਨ ਸੁਰਜੀਤ ਸਿੰਘ ਚੰਦੀ ਡਿਸਟ੍ਰਿਕਟ ਚੇਅਰਮੈਨ ਉਹਨਾਂ ਨੇ ਆਏ ਹੋਏ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਨਾਲ ਹੀ ਸਮਾਜ ਸੇਵੀ ਲਖਵਿੰਦਰ ਸਿੰਘ ਬੂਲਪੁਰ ਤੋਂ ਉਹਨਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਸਕੂਲ ਦੇ ਮੈਂਬਰ ਵੀ ਆ ਤੇ ਟਾਈਮ ਟੂ ਟਾਈਮ ਇਸ ਸਕੂਲ ਦੇ ਵਿੱਚ ਜਰੂਰਤ ਅਨੁਸਾਰ ਚੀਜ਼ਾਂ ਦਿੰਦੇ ਰਹਿੰਦੇ ਹਾਂ। ਇਸ ਮੌਕੇ ਵਾਈਸ ਪ੍ਰਧਾਨ ਲਾਇਨ ਭੁਪਿੰਦਰ ਸਿੰਘ ਚੰਦੀ, ਜੋਨ ਚੇਅਰਮੈਨ ਲਾਇਨ ਸੁਖਜੀਤ ਸਿੰਘ ਬੱਗਾ, ਕਲੱਬ ਦੇ ਡਾਇਰੈਕਟਰ ਲਾਇਨ ਮਨਦੀਪ ਸਿੰਘ ਬੂਲਪੁਰ, ਲਾਇਨ ਡਾਇਰੈਕਟਰ ਕੁਲਦੀਪ ਸਿੰਘ ਅਤੇ ਨਾਲ ਹੀ ਟੀਚਰ ਸਾਹਿਬਾਨ ਵੱਲੋਂ ਹੈੱਡ ਟੀਚਰ ਬਲਜੀਤ ਕੌਰ, ਪ੍ਰਭਜੋਤ ਕੌਰ, ਸੁਮਨਪ੍ਰੀਤ ਕੌਰ ,ਪ੍ਰਭਜੀਤ ਕੌਰ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤੋਂ ਹੋਰ ਵਿੱਚੋਂ ਹੋਰ 
Next article   ਨਕਲੀ ਦੁਨੀਆਂ