(ਸਮਾਜ ਵੀਕਲੀ)
ਏਥੇ ਸਾਹਿਤਕ ਚੋਰ ਬੜੇ ਨੇ।
‘ਕੱਲਾ ਤੂੰ ਨਹੀਂ ਹੋਰ ਬੜੇ ਨੇ।
ਲਿਖਤ ਦੂਜੇ ਦੀ ਆਪਣਾ ਠੱਪਾ
ਲਗਾ ਲੈਂਦੇ ਹਰਾਮਖੋ਼ਰ ਬੜੇ ਨੇ।
ਛੱਡੋ ਯਾਰ ਪੁਰਾਣਿਆਂ ਦੀ ਗੱਲ
ਹੁਣ ਤਾਂ ਨਵੇਂ ਨਕੋਰ ਬੜੇ ਨੇ।
ਸਾਹਿਤ ਦੀਆਂ ਫ਼ੁੱਲਵਾੜੀਆਂ ਅੰਦਰ
ਉੱਗੇ ਹੋਏ ਹੁਣ ਥ੍ਹੋਰ ਬੜੇ ਨੇ।
ਕਾਂਵਾਂ ਵਾਂਗੂੰ ਕਾਂ ਕਾਂ ਕਰਕੇ
ਫਿਰਨ ਮਚਾਉਂਦੇ ਸ਼ੋਰ ਬੜੇ ਨੇ।
ਅੱਖੀਂ ਘੱਟਾ ਪਾਉਂਦੇ ਰਹਿੰਦੇ
ਬੇ-ਅਕਲੇ,ਮੂੰਹ ਜ਼ੋਰ ਬੜੇ ਨੇ।
ਬਗਲੀ ਵਾਲੇ “ਸ਼ਾਨ” ਦੇ ਵਾਂਗੂ
ਚੋਰਾਂ ਨੂੰ ਪੈਣ ਵਾਲੇ ਮੋਰ ਬੜੇ ਨੇ।
ਹਰਬੰਸ ਸਿੰਘ ਸ਼ਾਨ ਬਗਲੀ ਕਲਾਂ( ਸਕੱਤਰ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਰਜਿ:)
ਮੋਬਾ-੯੮੭੮੫-੭੩੦੬੮