(ਸਮਾਜ ਵੀਕਲੀ)
ਭਾਸ਼ਾ ਵਿਭਾਗ ਸਮਾਗਮ ਦੀ ਹੁੰਦੀ ਪਈ ਆ ਚਰਚਾ
ਪੰਜਾਬੀ ਦੇ ਨਾਂ ਤੇ ਪੰਜਾਬੀ ਦੀ ਕਰਤੀ ਹਾਲਤ ਖਸਤਾ
ਸਾਨੂੰ ਕਹਿੰਦੇ ਪੰਜਾਬੀ ਬੋਲੋ ਖੁਦ ਕਰਦੇ ਆ ਨਾਂਹ
ਮਹੀਨੇ ਨੂੰ ਨਹੀਂ ਮਹੀਨਾ ਆਖਣਾ ਆਖਣਾ ਕਹਿੰਦੇ ਮਾਹ
ਪੰਜਾਬੀ ਬਾਰੇ ਬਹੁਤੀ ਜਾਣਕਾਰੀ ਨਹੀਂ ਵਰਤਦੇ ਉਰਦੂ ਹਿੰਦੀ
ਮਾਂ ਬੋਲੀ ਦੇ ਬਣਦੇ ਸੇਵਕ ਸ਼ਬਦਾਂ ਨੂੰ ਜਾਂਦੇ ਨਿੰਦੀ
ਗੁਰਮੀਤ ਡਮਾਣੇ ਵਾਲਿਆ ਹੁਣ ਕੀ ਇਹਨਾਂ ਨੂੰ ਸਮਝਾਈਏ
ਆਓ ਸਾਰੇ ਇਕੱਠੇ ਹੋ ਕੇ ਸਿੱਧੇ ਰਾਹੇ ਪਾਈਏ
ਚਿੱਕੜ ਚੌਧਰੀ ਬਣੇ ਹੋਏ ਆ ਮਾਂ ਬੋਲੀ ਦੇ ਰਾਖੇ
ਗੱਲੀ ਬਾਤੀ ਐਵਾਰਡ ਦਿੱਤਾ ਜੇ ਪੁੱਛਿਆ ਤਾਂ ਆਖੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ