ਜੋੜੀ ਨੰ 1 ਲੱਖਾ ਨਾਜ ਦਾ ਨਵਾਂ ਗੀਤ “ਅਸੀ ਯੂਰਪ ਵਾਲੇ ਹਾਂ” ਗੀਤ ਰਿਲੀਜ਼ ਲੇਖਕ ,ਗੀਤਕਾਰ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਨੂੰ ਤਰਜੀਹ੍ਹ ਦੇਣ – ਸੇਮਾ ਜਲਾਲਪੁਰ

ਕਪੂਰਥਲਾ ,  18 ਅਗਸਤ  (ਕੌੜਾ)-  ਪ੍ਰਵਾਸੀ ਭਾਰਤੀ ਗੀਤਕਾਰ ਸੇਮਾ ਜਲਾਲਪੁਰ ਦਾ ਕਲਮਬੰਦ ਕੀਤੀ ਅਤੇ ਪੰਜਾਬ ਦੀ ਜੋੜੀ ਨੰਬਰ 1 ਹੋਣ ਦਾ ਮਾਣ ਪ੍ਰਾਪਤ ਕਰ ਚੁੱਕੇ ਮਸ਼ਹੂਰ ਲੋਕ ਗਾਇਕ ਲੱਖਾ ਅਤੇ ਨਾਜ ਦੀ ਅਵਾਜ਼ ਵਿਚ ਗਾਏ ਗੀਤ “ ਅਸੀ ਯੂਰਪ ਵਾਲੇ ਹਾਂ , ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਵਿਖੇ ਮੌਜੂਦ ਪ੍ਰਧਾਨ ਵਰੁਣ ਸ਼ਰਮਾ ਅਤੇ ਪਤਵੰਤਿਆ ਵੱਲੋਂ ਇਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਸੁਲਤਾਨਪੁਰ ਲੋਧੀ ਪ੍ਰੈੱਸ ਦੇ ਵੱਖ ਵੱਖ ਅਹੁੱਦੇਦਾਰਾਂ ਤੋਂ ਇਲਾਵਾ ਲੋਕ ਗਾਇਕ ਬਲਬੀਰ ਸ਼ੇਰਪੁਰੀ , ਪੱਤਰਕਾਰ  ਸਾਬੀ ਚੀਨੀਆ , ਸੁਰਜੀਤ ਸਿੰਘ ਸਿੱਧੂ ਅਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਮੌਜੂਦ ਸਨ ਜਿੰਨਾਂ ਵੱਲੋਂ ਗੀਤਕਾਰ ਸੇਮਾ ਜਲਾਲਪੁਰ ਦੀ ਸਾਫ ਸੁਥਰੀ ਗੀਤਕਾਰੀ ਦੀ ਸ਼ਲਾਘਾ ਕੀਤੀ ਗਈ ।
ਇਸ ਮੌਕੇ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਸੇਮਾ ਜਲਾਲਪੁਰੀ ਨੇ ਦੱਸਿਆ ਕਿ ਇਸ ਗੀਤ ਨੂੰ ਅਵਾਜ਼ ਜੋੜੀ ਨੰਬਰ 1 ਲੱਖਾ ਨਾਜ ਨੇ ਦਿੱਤੀ ਹੈ ਜਦ ਕਿ ਸਾਹਿਬ ਹੀਰਾ ਨੇ ਸੰਗੀਤ ਦਿੱਤਾ ਹੈ ।  ਵੀਡੀਓ ਫਿਲਮਾਣ ਯੂਰਪ ਦੇ ਵੱਖ ਵੱਖ ਦੇਸ਼ਾਂ ਜਰਮਨ,ਇਟਲੀ, ਬੈਲਜੀਅਮ ਆਦਿ ਵਿਚ ਕੀਤਾ ਗਿਆ ਹੈ।
ਇਸ ਮੌਕੇ ਤੇ ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਬੱਬੂ, ਚੰਦਰ ਮੜੀਆਂ, ਬਲਵੀਰ ਸ਼ੇਰਪੁਰੀ, ਦੀਪਕ ਧੀਰ ਰਣਜੀਤ ਸਿੰਘ ਚੰਦੀ ਅਤੇ ਹੋਰ ਹਾਜ਼ਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਨਹੀਂ ਸਮਾਵਾਂਗੀ ਧਰਤੀ ‘ਚ 
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧੂਮਧਾਮ  ਨਾਲ ਮਨਾਇਆ ਅਜ਼ਾਦੀ ਦਿਵਸ