ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧੂਮਧਾਮ  ਨਾਲ ਮਨਾਇਆ ਅਜ਼ਾਦੀ ਦਿਵਸ

ਸੁਲਤਾਨਪੁਰ ਲੋਧੀ, 18 ਅਗਸਤ, (ਕੌੜਾ)- ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿੱਖੇ ਆਜ਼ਾਦੀ ਦਾ ਤਿਉਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਅਜ਼ਾਦੀ ਮਹਾਂਉਤਸਵ ਤਹਿਤ ਪੂਰੇ ਕੈਂਪਸ ਨੂੰ ਤਿਰੰਗੇ, ਝੰਡਿਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਪੋ੍ਗਰਾਮ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਗਈ। ਗਿਆਰਵੀਂ ਜਮਾਤ ਦੀ ਵਿਦਿਆਰਥਣ ਸ਼ੁੱਭਨੀਤ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਪਲਕਪ੍ਰੀਤ ਕੌਰ ਨੇ ਕਵਿਤਾ ਗਾ ਕੇ ਸਮਾਂ ਬੰਨ੍ਹਿਆ। ਅੱਠਵੀਂ ਜਮਾਤ ਦੀ ਯੇਸਮੀਨ ਨੇ ਹਿੰਦੀ ਭਾਸ਼ਾ ਵਿਚ ਦੇਸ਼ ਦੀ ਅਖੰਡਤਾ ਦਾ ਗੁਣਗਾਨ ਕੀਤਾ। ਵਿਦਿਆਰਥੀਆਂ ਵੱਲੋਂ ਦੇਸ਼ ਨੂੰ ਅਜਾਦ ਕਰਵਾਉਣ ਵਾਲਿਆਂ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਦੇਸ਼-ਭਗਤੀ ਅਤੇ ਸਤਿਕਾਰ ਸੰਬੰਧੀ ਗੀਤ ਦਾ ਗਾਣ ਕੀਤਾ ਗਿਆ। ਇਸ ਜਸ਼ਨ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਛੋਟੇ-ਛੋਟੇ ਬੱਚਿਆਂ ਵੱਲੋਂ ਤਿਰੰਗੇ ਝੰਡੇ ਬਣਾਏ ਗਏ।ਵਿਦਿਆਰਥੀਆਂ ਨੇ ਕ੍ਰਮਵਾਰ ਰਾਸ਼ਟਰੀ ਝੰਡੇ ਅਤੇ ਤਿਰੰਗੇ ਬੈਜ ਬਣਾਏ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ  ਅਤੇ 15 ਅਗਸਤ ਦਾ ਮਹੱਤਵ ਦੱਸਿਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਰੇਣੂ ਅਰੋੜਾ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।  ਉਨ੍ਹਾਂ ਨੇ ਆਜ਼ਾਦੀ ਦੇ 77 ਸਾਲਾਂ ਦੇ ਜਸ਼ਨ ‘ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਸ਼ੀਲਾ ਦੇਵੀ, ਨੀਤੂ, ਸੁਨੀਤਾ ਗੁਜਰਾਲ, ਹੋਸ਼ਿਆਰ ਸਿੰਘ, ਸੁਖਜੀਤ ਸਿੰਘ, ਸੁਨੀਤਾ, ਰੁਪਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਕੁਮਾਰੀ, ਸੋਨੀਆਂ, ਨਵਰੀਤ ਕੌਰ, ਮੋਨਿਕਾ ਗਿੱਲ, ਬਲਵਿੰਦਰ ਕੌਰ, ਕਵਿਤਾ, ਜਸਪ੍ਰੀਤ ਕੌਰ, ਕਰਨਜੀਤ ਸਿੰਘ, ਪਰਮਜੀਤ ਕੌਰ, ਪੂਜਾ ਜੌਲੀ, ਸੀਮਾ, ਸ਼ਵੇਤਾ, ਬਲਜੀਤ ਕੌਰ, ਸ਼ਬਨਮ, ਨੇਹਾ, ਨਿਸ਼ਕਾ ਗੁਪਤਾ, ਰਮਨ ਬਾਲਾ, ਰਮਨਦੀਪ ਕੌਰ,ਸਿਮਰਨਜੀਤ ਕੌਰ, ਕੋਮਲ, ਸਿਮਰਨ, ਅਪੁਲ ਕਾਲਾ, ਸੁੱਚਾ ਸਿੰਘ, ਬਲਵਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜੋੜੀ ਨੰ 1 ਲੱਖਾ ਨਾਜ ਦਾ ਨਵਾਂ ਗੀਤ “ਅਸੀ ਯੂਰਪ ਵਾਲੇ ਹਾਂ” ਗੀਤ ਰਿਲੀਜ਼ ਲੇਖਕ ,ਗੀਤਕਾਰ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਨੂੰ ਤਰਜੀਹ੍ਹ ਦੇਣ – ਸੇਮਾ ਜਲਾਲਪੁਰ
Next articleਸਪੀਕਰ ਸੰਧਵਾਂ ਵੱਲੋਂ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਤੇ ਸਮੂਹ ਸਟਾਫ ਨੂੰ ਹਦਾਇਤ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਕਰੋ ਜਨਤਕ