ਗ਼ਜ਼ਲ

ਪਰਮ 'ਪ੍ਰੀਤ' ਬਠਿੰਡਾ 
(ਸਮਾਜ ਵੀਕਲੀ)
ਦਿਲ ਕਰਦਾ ਮੈਂ ਗੁਲਾਬ ਹੋ ਜਾਵਾਂ
ਚਿਹਰੇ ਦਾ ਮੈਂ ਹਜਾਬ ਹੋ ਜਾਵਾਂ
ਲਾਹੌਰ ਵਿਛੋੜਾ ਹੋਰ ਨਾ ਝੱਲਣਾ
ਹੁਣ ਜੀਅ ਕਰਦਾ ਪੰਜਾਬ ਹੋ ਜਾਵਾਂ
ਕੀ ਦੱਸਾਂ ਕੀ ਹਿਸਾਬ ਮੈਂ ਲਾਵਾਂ
ਪੁੱਛੇ ਤਾਂ ਸਹੀ ਕਿਤਾਬ ਹੋ ਜਾਵਾਂ
ਔਰਤ ਹਾਂ ਹਰ ਇੱਕ ਕਿਉਂ ਚਾਹੇ ਕਿ
ਪੈਮਾਨੇ ਦੀ ਸ਼ਰਾਬ ਹੋ ਜਾਵਾਂ
ਅੱਖਾਂ ਤੱਕਣ ਜਦ ਵੀ ਉਸਦੀਆਂ
ਸੱਚੀ ਮੈਂ ਲਾਜਵਾਬ ਹੋ ਜਾਵਾਂ
ਐਸੀ ਮੇਹਰ ਹੋਵੇ ਨਾਨਕ ਦੀ
‘ਪ੍ਰੀਤ’ ਇੱਕ ਦਿਨ ਰਬਾਬ ਹੋ ਜਾਵਾਂ
ਪਰਮ ‘ਪ੍ਰੀਤ’ ਬਠਿੰਡਾ 
Previous articleਕਾਗਜ਼ ਦੀ ਗੁੱਡੀ
Next article“ਅਨਹਦ ਨਾਦ” !