ਨਫਰਤ ਤੇ ਹਿੰਸਾ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ: ਰਾਹੁਲ

Congress leaders Rahul Gandhi

ਨਵੀਂ ਦਿੱਲੀ (ਸਮਾੲਜ ਵੀਕਲੀ):  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਨਫਰਤ ਤੇ ਹਿੰਸਾ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਅਜਿਹੇ ’ਚ ਇਨਸਾਫ਼ ਪਸੰਦ ਲੋਕਾਂ ਨੂੰ ਭਾਰਤ ਲਈ ਖੜ੍ਹੇ ਹੋਣ ਦੀ ਲੋੜ ਹੈ। ਉਨ੍ਹਾਂ ਰਾਮਨੌਮੀ ਮੌਕੇ ਬੀਤੇ ਦਿਨ ਦੇਸ਼ ਦੇ ਕੁਝ ਸ਼ਹਿਰਾਂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਮਗਰੋਂ ਇਹ ਗੱਲ ਕਹੀ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ, ‘ਨਫ਼ਰਤ, ਹਿੰਸਾ ਤੇ ਬਾਈਕਾਟ ਸਾਡੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ। ਭਾਈਚਾਰਾ, ਸ਼ਾਂਤੀ ਤੇ ਸਦਭਾਵਨਾ ਰਾਹੀਂ ਹੀ ਪ੍ਰਗਤੀ ਹਾਸਲ ਹੁੰਦੀ ਹੈ। ਆਓ ਇਨਸਾਫ਼ ਪਸੰਦ ਤੇ ਇਕਜੁੱਟ ਭਾਰਤ ਨੂੰ ਸੁਰੱਖਿਅਤ ਬਣਾਉਣ ਲਈ ਖੜ੍ਹੇ ਹੋਈਏ।’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਮ ਨੌਮੀ ਹਿੰਸਾ: ਝਾਰਖੰਡ ਤੇ ਗੁਜਰਾਤ ’ਚ ਦੋ ਹਲਾਕ, 12 ਜ਼ਖ਼ਮੀ
Next articleIndia needs investment in cyber security tech: Rajeev Chandrasekhar