HOME ਪੱਲੇਦਾਰ 

ਪੱਲੇਦਾਰ 

2
ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਨਿੱਤ ਦਿਹਾੜੀ ਮਿਸਤਰੀਆਂ ਨਾਲ ਵਿੱਚ ਵਿੱਚ ਲੈਟਰ ਪਾਵਾ
ਕੇਹੜੀ ਗੱਲ ਦਾ ਫ਼ਿਕਰ ਮਜਾਜਣੇ
ਸੱਤ ਸੌਂ ਰੋਜ਼ ਕਮਾਵਾਂ
ਜਿੰਨੇ ਬੱਚਦੇ ਸਾਰੇ ਪੈਸੇ ਤੇਰੇ ਹੱਥ ਤੇ ਧਰਦਾ
ਫਿਰ ਵੀ ਰੋਜ਼ ਆਖਦੀ ਘਰ ਪੂਰਾ ਨਹੀਂ ਸਰਦਾ
ਚਾਹ ਦੇ ਨਾਲ ਨਿਆਣੇ ਉਠਕੇ, ਸੌਂ ਦਾ ਨੋਟ ਖਾ ਜਾਂਦੇ
ਭੂੱਜੀਆ ਬਿਸਕੁਟ ਡੱਬਰਰੋਟੀਆ ਮੇਰੇ ਤੋ ਮੰਗਵਾਦੇ
ਪੈਸਾ ਪੈਸਾ ਰੱਖ ਸਾਂਭ ਕੇ ਨਿੱਤ ਤੈਨੂੰ ਸਮਝਾਉਂਦੀ
ਵੇ ਜੋ ਤੈਨੂੰ ਮੈਂ ਦੱਸਦੀ ਲੱਗਦਾ ਸਮਝ ਨਹੀਂ ਆਉਂਦੀ
ਫਿਕਰ ਕਰਨ ਨਾਲ ਕੁਝ ਨਹੀਂ ਹੁੰਦਾ ਜੋ ਹੋਣਾ ਸੋ ਹੋਣਾ
ਗੁਰਮੀਤ ਡੁਮਾਣਿਆਂ ਵਾਲੇ ਵਾਂਗੁ ਕਿਉਂ ਕਮਲੀਏ ਰੋਣਾ
ਮੁੱਠ ਬੰਦ ਨਹੀਂ ਖੁੱਲਣ ਦਈ ਦੀ ਘਰਾਂ ਦਾ ਹੁੰਦਾ ਪਰਦਾ
ਫਿਰ ਵੀ ਰੋਜ਼ ਆਖਦੀ ਘਰ ਪੂਰਾ ਨਹੀਂ ਸਰਦਾ
ਰੋਜ਼ ਦੇ ਖ਼ਾਨਾ ਤਿੰਨ ਪੈਗਾ,ਨਾਲ ਸਟਿੰਗ ਦੀ ਬੋਤਲ
ਜ਼ਰਦੇ ਦੀ ਪੁੜੀ ਨਾਲ਼ ਬੀੜੀਆਂ ਢਾਈ ਸੌ ਹੋ ਗਏ ਟੋਟਲ
ਢਿਲ ਮੱਠ ਕਦੇ ਆ ਹੀ ਜਾਂਦੀ, ਫਿਰ ਇੱਟ ਵਜਦੀ ਆ ਭਾਉਂਦੀ
ਵੇ ਜ਼ੋ ਤੈਨੂੰ ਮੈਂ ਦੱਸਦੀ ਲੱਗਦਾ ਸਮਝ ਨਹੀਂ ਆਉਂਦੀ
ਗੁਰਮੀਤ ਡੁਮਾਣਾ  ਲੋਹੀਆਂ ਖਾਸ  ਜਲੰਧਰ
Previous articleਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ )ਮਮਤਾ ਬਜਾਜ ਦੁਆਰਾ ਜ਼ਿਲ੍ਹੇ ਦੇ ਸਮੂਹ ਬੀ ਆਰ ਸੀ ਨਾਲ ਕੀਤੀ ਅਹਿਮ ਮੀਟਿੰਗ 
Next articleਮਾਮਲਾ  ਮਹਿਤਪੁਰ ਬਲਾਕ ਦਾ ਐਕਸ਼ਨ ਕਮੇਟੀ ਦੀ ਹੰਗਾਮੀ ਮੀਟਿੰਗ, ਮੁੱਖ ਮੰਤਰੀ ਦੇ ਨਾਮ ਹਲ਼ਕਾ ਇੰਚਾਰਜ ਰਾਹੀ ਸੌਂਪਿਆ ਜਾਵੇਗਾ ਮੰਗ ਪੱਤਰ