ਡੀਸੀ ਨੂੰ ਵੀ ਕਰਵਾਇਆ ਜਾਵੇਗਾ ਮਾਮਲੇ ਤੋਂ ਜਾਣੂੰ – ਆਗੂ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬਲਾਕ ਮਹਿਤਪੁਰ ਦੀ ਹੋਂਦ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਇਲਾਕੇ ਦੀਆਂ ਅਲੱਗ -ਅਲੱਗ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਬਣਾਈ ਸਾਂਝੀ ਐਕਸ਼ਨ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ ਮਹਿਤਪੁਰ ਬਾਬਾ ਪਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਬਲਾਕ ਮਹਿਤਪੁਰ ਦੀ ਹੋਂਦ ਨੂੰ ਬਚਾਉਣ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ ਇਸ ਮੌਕੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਹਲ਼ਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਰਾਹੀਂ ਅੱਜ ਸੋਂਪਿਆ ਜਾਵੇਗਾ। ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਇਸ ਮਸਲੇ ਨੂੰ ਮਾਣਯੋਗ ਡੀਸੀ ਜਲੰਧਰ ਦੇ ਧਿਆਨ ਵਿੱਚ ਲਿਆਉਣ ਲਈ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਇਸ ਮੀਟਿੰਗ ਵਿਚ ਬੀਕੇਯੂ ਦੁਆਬਾ ਪ੍ਰਧਾਨ ਕਸ਼ਮੀਰ ਸਿੰਘ ਪੰਨੂ, ਬੀਕੇਯੂ ਪੰਜਾਬ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਬੀਕੇਯੂ ਕਾਦੀਆਂ ਬਾਬਾ ਪਲਵਿੰਦਰ ਸਿੰਘ, ਪੇਂਡੂ ਮਜ਼ਦੂਰ ਸਾਥੀ ਯੂਨੀਅਨ ਤਰਸੇਮ ਪੀਟਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਬਾਲ ਸਿੰਘ ਮੰਡਿਆਲਾ, ਕੁਲ ਹਿੰਦ ਕਿਸਾਨ ਸਭਾ ਕਾਮਰੇਡ ਸੰਦੀਪ ਅਰੋੜਾ, ਦਿਹਾਤੀ ਮਜ਼ਦੂਰ ਸਭਾ ਸਤਪਾਲ ਸਹੋਤਾ, ਨਰੇਗਾ ਮਜ਼ਦੂਰ ਯੂਨੀਅਨ ਚਰਨਜੀਤ ਥੰਮੂਵਾਲ, ਦਿਹਾਤੀ ਕਿਸਾਨ ਯੂਨੀਅਨ ਬਚਨ ਸਿੰਘ,ਖੇਤ ਮਜ਼ਦੂਰ ਯੂਨੀਅਨ ਸਿਕੰਦਰ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਰੌਲੀ, ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਪੰਜਾਬ ਸੋਢੀ ਸਿੰਘ, ਤਹਿਸੀਲ ਨਕੋਦਰ ਪ੍ਰਧਾਨ ਬੀਕੇਯੂ ਪੰਜਾਬ ਗੁਰਦੀਪ ਸਿੰਘ , ਰਮਨਜੀਤ ਸਿੰਘ ਸਮਰਾ ਜ਼ਿਲ੍ਹਾ ਯੂਥ ਪ੍ਰਧਾਨ ਬੀਕੇਯੂ ਪੰਜਾਬ, ਗੁਰਜੰਟ ਸਿੰਘ, ਰਣਜੀਤ ਸਿੰਘ ਕੌਹਾੜ, ਨਰਿੰਦਰ ਸਿੰਘ ਉਧੋਵਾਲ ਬੀਕੇਯੂ ਦੁਆਬਾ, ਬਲਬੀਰ ਸਿੰਘ ਉਧੋਵਾਲ, ਵਿਜੇ ਬਾਠ, ਕਸ਼ਮੀਰ ਸਿੰਘ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



