(ਸਮਾਜ ਵੀਕਲੀ)
ਅਸੀਂ ਦਿਨ ਰਾਤ ਕਮਾਈਆਂ ਕਰਦੇ।
ਸੜਦੇ ਧੁੱਪ ,ਸਿਆਲੀ ਠਰਦੇ ਧੁੱਪ।
ਰਹਿੰਦੇ ਭੁੱਖ ਦੁੱਖ ਨਾਲ ਮਰਦੇ।
ਜਾਲ ਔਖਾ ਆਈਆਂ ਦੇ।
ਕਿਉਂ ਨਹੀਂ ਮੁੱਲ ਪੈਂਦੇ ਸਾਡੀਆਂ ਕਮਾਈਆਂ ਦੇ।
ਪਿੰਡ ਦੇ ਰਾਠ ਜੋ ਪੈਸੇ ਵਾਲੇ।
ਖਾ ਗਏ ਲੁੱਟ ਪਿਓ ਦੇ ਸਾਲੇ।
ਕੋਠੀਆਂ ਅਤੇ ਅਟਾਰੀਆਂ ਵਾਲੇ।
ਦਿਲ ਮੱਚੇ ਲਾਟ ਬਈ।
ਸੋਚੋ ਉਹਨਾਂ ਵੱਡੇ ਲਾਠਾਂ ਦੇ ਖਿਲਾਫ ਬਈ।
ਹੱਡ ਭਨ ਮਿਹਨਤ ਸਭੇ ਬੇਕਾਰੀ।
ਜਿੰਦ ਜਾਵੇ ਪਤਾਲ ਨਿਘਾਰੀ।
ਇਹ ਗੱਲ ਜਿਹੜੀ ਉਲਝਣ ਵਾਲੀ।
ਇਸ ਦਾ ਸਬੂਤ ਬਈ।
ਇਥੋਂ ਦੇ ਰਾਜ ਭਾਗ ਵਾਲਾ ਗਿਆ ਆਵਾ ਊਤ ਬਾਈ।
ਸੁਤਿਓ ਓਠੋ ਪੰਜਾਬ ਦੇ ਉਸ ਸ਼ੇਰੋਂ
ਲਾਰੇ ਬਾਜਾਂ ਨੂੰ ਦਿਖਾ ਦਿਓ ਤਾਰੇ।
ਇਹਨਾਂ ਦੇ ਗਲ ਤੇ ਫੇਰੋਂ ।
ਏਕਤਾ ਦਾ ਪੱਛਣਾ ਬਈ ।
ਕੱਠ ਤੋਂ ਬਿਨਾਂ ਨਹੀਂ ‘ਭੱਪਰਾ’ ਕਿਸੇ ਪੁੱਛਣਾ ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349