(ਸਮਾਜ ਵੀਕਲੀ)
ਸਰਕਾਰ ‘ਸਰਬਸੰਮਤੀ’ ਨੂੰ ਬੜਾ ਉਤਸ਼ਾਹਿਤ ਕਰਦੀ,
ਅੱਜ ਕੱਲ੍ਹ ‘ਪੰਜ ਲੱਖ’ ਦਾ ਦੇਵੇ ਇਨਾਮ ਯਾਰੋ।
ਇਕ ਹੋਰ ਨਵਾਂ ਰੁਝਾਨ ਚੱਲ ਪਿਆ,
‘ਸਰਬਸੰਮਤੀ’ ਕਰਨ ਲੱਗ ਪਏ ਨਿਲਾਮ ਯਾਰੋ।
ਬੋਲੀ ਸਰਪੰਚੀ ਲਈ ਲੱਖਾਂ ਤੋਂ ਕਰੋੜਾਂ ਤੱਕ ਪਹੁੰਚੀ,
ਮੂੰਹ ਤੱਕਦੇ ਰਹਿ ਜਾਂਦੇ ਨੇ ਲੋਕ ਆਮ ਯਾਰੋ।
ਦਿਲ ਤਾਂ ਗਰੀਬ ਦਾ ਵੀ ਕਰੇ ਬਣਾ ‘ਮੁਖੀ’,
ਪਰ ਕਿਥੋਂ ਕਰਨ ਨੋਟਾਂ ਦਾ ਇੰਤਜ਼ਾਮ ਯਾਰੋ।
ਅਮੀਰਾਂ ਚੋਣ ਪ੍ਰਣਾਲੀ ਦੱਬ ਲਈ ਕਰ ਮਹਿੰਗੀ,
ਆਪਣੇ ਬਣੇ ਕਾਨੂੰਨਾਂ ਨੂੰ ਕਰਕੇ ਜ਼ਾਮ ਯਾਰੋ।
ਮੇਜਰ ਸਿੰਘ ਬੁਢਲਾਡਾ
9417642327



