(ਸਮਾਜ ਵੀਕਲੀ)
ਖੂਨਦਾਨ ਹੈ ਅਮੋਲ
ਵਾਹਿਆ ਨਹੀਂ ਕਰਦੇ।
ਦਿਲ ਵਾਲੇ ਵੀਰ ਖੂਨ ਦੇਣ
ਤੋਂ ਘਬਰਾਇਆ ਨਹੀਂ ਕਰਦੇ।
ਜੇਕਰ ਕਰੋਗੇ ਤੁਸੀਂ ਗੁੱਸਾ
ਤਾਂ ਖੂਨ ਤੁਹਾਡਾ ਸੜ ਜਾਏਗਾ।
ਜੇਕਰ ਕਰੋਗੇ ਤੁਸੀਂ ਖੂਨਦਾਨ
ਤਾਂ ਇੱਕ ਮਰੀਜ਼ ਬਚ ਜਾਏਗਾ।
ਜੇਕਰ ਕਰੋਗੇ ਖੂਨਦਾਨ ਤਾਂ
ਚੇਹਰੇ ਦੀ ਲਾਲੀ ਵਧ ਜਾਏਗੀ।
ਖੂਨ ਦਾਨ ਕਰਨ ਵਾਲੇ ਦੀ ਤਾਂ
ਉਮਰ ਹੀ ਵਧ ਜਾਏਗੀ, ਯਾਰ।
ਖੂਨ ਦਾਨ ਕਰਨ ਨਾਲ ਤਾਂ ਕਈ
ਬਿਮਾਰੀਆਂ ਤੋਂ ਮੁਕਤੀ ਮਿਲ ਜਾਏਗੀ।
ਖੂਨ ਦਾਨ ਕਰਨ ਵਾਲੇ ਦੀ ਸ਼ਕਲ
ਤਾਂ ਦੋਸਤੋ ਸਭ ਨੂੰ ਹੀ ਭਾਏਗੀ।
ਖੂਨਦਾਨ ਕਰਨ ਨਾਲ ਮਿਲਦਾ
ਹੈ ਪੁੰਨ ਅਤੇ ਪ੍ਰਸ਼ੰਸਾ ਅਪਾਰ।
ਡਰ ਅਤੇ ਸੰਕੋਚ ਛੱਡ ਕੇ ਖੂਨਦਾਨ
ਕਰਨ ਦਾ ਇਰਾਦਾ ਕਰੋ ਮੇਰੇ ਯਾਰ।
ਗੋਰੇ ਅਤੇ ਕਾਲੇ ਦਾ ਖੂਨ ਹੁੰਦਾ ਇਕਸਾਰ
ਤੂੰ ਮੈਨੂੰ ਦੇ ਅਤੇ ਮੈਂ ਤੈਨੂੰ ਖੂਨ ਦੇਵਾਂ
ਏਦਾਂ ਹੀ ਤਾਂ ਚਲਦਾ ਇਹ ਸੰਸਾਰ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ