ਸਕੂਲ ਮਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ

ਧੂਰੀ-  ਬਲਾਕ ਧੂਰੀ ਦੇ ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਐੱਸ ਐੱਮ ਸੀ ਦੀ ਵਿਸ਼ੇਸ਼ ਇਕੱਤਰਤਾ ਚੇਅਰਪਰਸਨ ਕਿਰਨਜੀਤ ਕੌਰ ਅਤੇ ਮੁੱਖ ਅਧਿਆਪਕ ਜਗਜੀਤ ਸਿੰਘ ਦੀ ਸਰਪ੍ਰਸਤੀ ਅਧੀਨ ਹੋਈ ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਪੰਚਾਇਤ ਮੈਂਬਰ , ਸੇਵਾ ਮੁਕਤ ਅਧਿਆਪਕ ਅਤੇ ਸਮਾਜ ਸੇਵੀ ਵੀ ਸ਼ਾਮਲ ਹੋਏ ।
         ਸਭ ਤੋਂ ਪਹਿਲਾਂ ਬੀਤੇ ਸਮੇਂ ਕੀਤੇ ਕੰਮਾਂ ਦੀ ਜਾਂਚ ਪੜਤਾਲ ਅਤੇ ਅੱਗੋਂ ਕਰਨ ਵਾਲ਼ੇ ਕੰਮਾਂ ਦੀ ਰੂਪ ਰੇਖਾ ਉੁਲੀਕੀ ਗਈ । ਇਸ ਤੋਂ ਉਪਰੰਤ ਸਕੂਲ ਵਿਖੇ ਐੱਸ ਟੀ ਆਰ ਵਲੰਟੀਅਰ ਤੋਂ ਈ ਟੀ ਟੀ ਅਧਿਆਪਕਾ ਬਣੇ ਸੁਖਦੀਪ ਕੌਰ ਈਸੜਾ ਨੂੰ ਜੀ ਆਇਆਂ ਨੂੰ ਕਹਿੰਦਿਆਂ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ , ਉਨ੍ਹਾਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ਼ ਨਿਭਾਉਂਣ ਦਾ ਅਹਿਦ ਕੀਤਾ ।
         ਮੀਟਿੰਗ ਨੂੰ ਸਕੂਲ ਅਧਿਆਪਕ ਬੇਅੰਤ ਸਿੰਘ ਬਨਭੌਰੀ , ਸੇਵਾ ਮੁਕਤ ਅਧਿਆਪਕ ਧਰਮ ਪਾਲ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਧਾਨ ਮੂਲ ਚੰਦ ਸ਼ਰਮਾ ਨੇ ਵੀ ਸੰਬੋਧਨ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਟੀਮਾਂ ਵੱਲੋਂ ਪੁਲੀਸ ਲਾਈਨ ਅਤੇ ਥਾਣਿਆਂ ਵਿਚ ਡੇਂਗੂ ਜਾਗਰੂਕਤਾ  ਪੁਲਿਸ ਚੌਂਕੀ ਠੂਠਿਆਂਵਾਲੀ ਅਤੇ ਥਾਣਾ ਜੋਗਾ ਵਿੱਚ ਡੇਂਗੂ ਲਾਰਵਾ ਮਿਲਿਆ
Next articleਸ਼ੁਭ ਸਵੇਰ ਦੋਸਤੋ,