HOME ਸ਼ੁਭ ਸਵੇਰ ਦੋਸਤੋ,

ਸ਼ੁਭ ਸਵੇਰ ਦੋਸਤੋ,

2

(ਸਮਾਜ ਵੀਕਲੀ)

 ਸਾਵਣ ਮਹਿਨੇ ਦੀ ਹਾਜ਼ਰੀ ਪ੍ਰਵਾਨ ਕਰਿਓ ਜੀ…
ਢਾਈਆਂ ਢਾਈਆਂ ਢਾਈਆਂ…
ਜਿਉਣੇ ਮੌੜ ਦੀਆਂ,
ਸੱਤ ਰੰਗੀਆਂ ਭਰਜਾਈਆਂ,
ਉੱਚੇ ਟਿੱਬੇ ਤੇ ਗਈਆਂ ਖੇਤ ਨੂੰ,
ਪਾਣੀ ਤੋਂ ਮਰਨ ਤਿਹਾਈਆਂ,
ਪਾਣੀ ਮੰਗੇ ਦੁੱਧ ਦਿੰਦੀਆਂ,
ਵੱਡੇ ਘਰਾਂ ਦੀਆਂ ਜਾਈਆਂ,
ਰੋਹੀ ਦੀਏ ਕਿੱਕਰੇ ਨੀ,
ਤੇਰੇ ਨਾਲ ਪਰੀਤਾਂ ਪਾਈਆਂ,
ਅੱਗੇ ਗੱਡੀ ਨੂੰ ਡਾਕੂ ਲੁੱਟਦੇ,
ਹੁਣ ਹੋਗੀਆਂ ਤਕੜਾਈਆਂ,
ਆਹ ਲੈ ਤੱਕ ਮਿੱਤਰਾ…
ਬਾਂਕਾਂ ਮੇਚ ਨਾ ਆਈਆਂ…!
ਆਰੀ ਆਰੀ ਆਰੀ..
ਸੌਂਹ ਲੱਗੇ ਕਿਸ਼ਨ ਕੁਰੇ,
ਤੂੰ ਲੱਗਦੀ ਜਾਨ ਤੋਂ ਪਿਆਰੀ,
ਕੰਨਾਂ ਨੂੰ ਘੜਾ ਦੂੰ ਡੰਡੀਆਂ,
ਲੈ ਦੂੰ ਕੁੜਤੀ ਟੂਲ ਦੀ ਕਾਲੀ,
ਮੋਤੀਆਂ ਦੇ ਹਾਰ ਵਾਲੀਏ,
ਕੇਰਾਂ ਹੱਸ ਕੇ ਦਿਖਾ ਜਾ ਇੱਕ ਵਾਰੀ,
ਡਾਂਗ ਉੱਤੇ ਡੇਰਾ ਜੱਟ ਦਾ,
ਸਾਰੇ ਪਿੰਡ ਤੇ ਚੱਲੇ ਮੁਖਤਿਆਰੀ,
ਲਾ ਕੇ ਦੇਖ ਸਹੀ,
ਤੂੰ ਮਿੱਤਰਾਂ ਨਾ ਯਾਰੀ..!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੰਮੜੀ-ਬਾਪੂ”
Next article   ਏਹੁ ਹਮਾਰਾ ਜੀਵਣਾ ਹੈ -352