ਚੋਣਾਂ ਦੇ ਰੰਗ ਲੀਡਰਾਂ ਦੇ ਸੰਗ 

ਚੋਣ ਚਰਚਾ/ਬਲਬੀਰ ਸਿੰਘ ਬੱਬੀ -ਜਿੱਥੇ ਸਮੁੱਚੇ ਦੇਸ਼ ਵਿੱਚ ਹੀ ਲੋਕ ਸਭਾ ਚੋਣਾਂ ਪੂਰੇ ਜੋਬਨ ਉੱਤੇ ਹਨ ਉਥੇ ਹੀ ਇਨਾਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੇ ਰੰਗ ਵੀ ਨਵੇਂ ਨਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਚੋਣ ਪ੍ਰਚਾਰ ਦੌਰਾਨ ਕਿਸੇ ਨਾ ਕਿਸੇ ਚੀਜ਼ ਦਾ ਲਾਹਾ ਲੈਣ ਲਈ ਸਿਆਸੀ ਆਗੂ ਮਿੰਟ ਨਹੀਂ ਲਾਉਂਦੇ। ਉਪੋਕਤ ਤਸਵੀਰਾਂ ਪੰਜਾਬ ਦੇ ਲੋਕ ਸਭਾ ਚੋਣਾਂ ਦਰਮਿਆਨ ਸਿਆਸੀ ਆਗੂਆਂ ਦੀਆਂ ਬਿਆਨ ਕਰਦੀਆਂ ਹਨ।
     ਜੋ ਤਸਵੀਰ ਕੰਬਾਈਨ ਵਾਲੀ ਦੇਖ ਰਹੇ ਹੋ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਹੈ ਜੋ ਚਿੱਟਾ ਕੁੜਤਾ ਪਜਾਮਾ ਪਾ ਕੇ ਆਪਣੇ ਖੇਤਾਂ ਵਿੱਚ ਕਣਕ ਦੀ ਕਟਾਈ ਕੰਬਾਇਨ ਨਾਲ ਕਰ ਰਿਹਾ ਹੈ। ਮੈਂ ਤਾਂ ਕੰਬਾਇਨ ਚਲਾ ਹੇ ਡਰਾਈਵਰ ਦੇ ਕਦੇ ਚਿੱਟਾ ਕੁੜਤਾ ਪਜਾਮਾ ਤੇ ਠੋਕ ਕੇ ਬੰਨੀ ਪੱਗ ਦੇਖੀ ਨਹੀਂ ਜੇ ਤੁਸੀਂ ਦੇਖੀ ਹੋਵੇ ਤਾਂ ਦੱਸਿਓ…।
ਅਗਲੀ ਤਸਵੀਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਹੈ ਜੋ ਜਲੰਧਰ ਤੋਂ ਕਾਂਗਰਸ ਵੱਲੋਂ ਲੋਕ ਸਭਾ ਦੇ ਉਮੀਦਵਾਰ ਹਨ ਤੇ ਉਨਾਂ ਨੇ ਜਲੰਧਰ ਵਿੱਚ ਕਾਫੀ ਸਿਆਸੀ ਹਲਚਲ ਤੋਂ ਬਾਅਦ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਅੱਜ ਇੱਕ ਪਿੰਡ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਦੇ ਨਾਲ ਜਾਂਦੇ ਹਨ ਉੱਥੇ ਸੱਥ ਵਿੱਚ ਤਾਸ਼ ਖੇਡਣ ਵਾਲੇ ਮੁੰਡਿਆਂ ਦੇ ਨਾਲ ਤਾਸ਼ ਖੇਡਣ ਖੇਡਣ ਲੱਗ ਜਾਂਦੇ ਹਨ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪਿੰਡਾਂ ਵਿੱਚ ਸੱਥਾਂ ਚੌਤਰਿਆਂ ਹੋਰ ਥਾਵਾਂ ਉੱਤੇ ਤਾਂ ਤਾਸ਼ ਖੇਡੀ ਜਾਂਦੀ ਹੈ ਤਾਂ ਖਿਡਾਰੀ ਧਰਤੀ ਉੱਪਰ ਬੈਠ ਕੇ ਤਾਸ਼ ਖੇਡਦੇ ਹਨ ਪਰ ਚਰਨਜੀਤ ਸਿੰਘ ਚੰਨੀ ਦੇ ਪ੍ਰਚਾਰ ਨੂੰ ਦਿਖਾਉਣ ਲਈ ਪਿੰਡ ਦੀ ਸੱਥ ਵਿੱਚ ਤਾਸ਼ ਖੇਡਣ ਲਈ ਮੇਜ਼ ਕੁਰਸੀ ਹੀ ਲਾ ਲਿਆ। ਮੈਂ ਤਾਂ ਕਿਤੇ ਸੱਥ ਵਿੱਚ ਤਾਸ਼ ਲਈ ਮੇਜ਼ ਦੇਖੇ ਨਹੀਂ ਜੇ ਤੁਸੀਂ ਦੇਖਿਆ ਤਾਂ ਦੱਸਣਾ…
ਇਸ ਤਸਵੀਰ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਪੰਜਾਬੀ ਗਾਇਕੀ ਦੇ ਵੱਡੇ ਅਹਿਮ ਕਲਾਕਾਰ ਜਨਾਬ ਹੰਸ ਰਾਜ ਹੰਸ ਹਨ ਜੋ ਪੰਜਾਬ ਦੇ ਸਿਆਸੀ ਮੰਚ ਉਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਰਾਹੀਂ ਆਏ ਕਈ ਚੋਣਾਂ ਲੜੀਆਂ ਪਰ ਪੰਜਾਬ ਵਿੱਚ ਇਨਾਂ ਨੂੰ ਕਾਮਯਾਬੀ ਨਾ ਮਿਲੀ ਅਖੀਰ ਨੂੰ ਮੋਦੀ ਸਾਬ ਦੇ ਪੈਰੀ ਜਾ ਡਿੱਗੇ ਤੇ ਦਿੱਲੀ ਤੋਂ ਲੋਕ ਸਭਾ ਚੋਣ ਵਿੱਚ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਤੇ ਹੁਣ ਭਾਜਪਾ ਨੇ ਇਹਨਾਂ ਨੂੰ ਪੰਜਾਬ ਦੇ ਫਰੀਦਕੋਟ ਤੋਂ ਭਾਜਪਾ ਵੱਲੋਂ ਟਿਕਟ ਦਿੱਤੀ ਹੈ ਜਿਸ ਦਿਨ ਦਾ ਹੰਸ ਰਾਜ ਹੰਸ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਉਸ ਦਿਨ ਤੋਂ ਹੀ ਬਹੁਤ ਜਿਆਦਾ ਵਿਰੋਧ ਹੋ ਰਿਹਾ ਹੈ ਸਭ ਕੁਝ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਹੰਸ ਰਾਜ ਹੰਸ ਚੋਣ ਪ੍ਰਚਾਰ ਵਿੱਚ ਹੋ ਰਹੇ ਵਿਰੋਧ ਕਾਰਨ ਚਿੰਤਤ ਹੈ।
ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਿਕਰਮਜੀਤ ਸਿੰਘ ਖਾਲਸਾ ਜੋ ਸਵ. ਬਸੰਤ ਸਿੰਘ ਖਾਲਸਾ ਅਕਾਲੀ ਆਗੂ ਦੇ ਪੁੱਤਰ ਹਨ ਉਹ ਸਮਰਾਲਾ ਹਲਕੇ ਦੇ ਪਿੰਡਾਂ ਵਿੱਚ ਪ੍ਰਚਾਰ ਦੌਰਾਨ ਲੋਕਾਂ ਦੇ ਸਨਮੁੱਖ ਪਰਮਜੀਤ ਸਿੰਘ ਢਿੱਲੋ ਨਾਲ ਹੋਏ ਤੇ ਪਿੰਡਾਂ ਵਿੱਚ ਉਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
7009107300

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26ਵਾਂ ਜਨਮਦਿਨ
Next articleਅੱਜ ਦੇ ਨੇਤਾ ਤੇ ਨੇਤਾਗਿਰੀ-