ਸਿਹਤ ਟੀਮਾਂ ਵੱਲੋਂ ਪੁਲੀਸ ਲਾਈਨ ਅਤੇ ਥਾਣਿਆਂ ਵਿਚ ਡੇਂਗੂ ਜਾਗਰੂਕਤਾ  ਪੁਲਿਸ ਚੌਂਕੀ ਠੂਠਿਆਂਵਾਲੀ ਅਤੇ ਥਾਣਾ ਜੋਗਾ ਵਿੱਚ ਡੇਂਗੂ ਲਾਰਵਾ ਮਿਲਿਆ

ਪੁਲਿਸ ਥਾਣੇ ਵਿੱਚ ਲਾਰਵੇ ਦੀ ਜਾਂਚ ਕਰਦੇ ਸਿਹਤ ਕਰਮਚਾਰੀ।
ਖਿਆਲਾ ਕਲਾਂ, 4 ਅਗਸਤ (.ਚਾਨਣ ਦੀਪ ਸਿੰਘ ਔਲਖ )-ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਬਰਸਾਤੀ ਮੌਸਮ ਦੇ ਮੱਦੇਨਜ਼ਰ ਡੇਂਗੂ ਤੋਂ ਬਚਾਅ ਲਈ ਪੁਲਿਸ ਲਾਈਨ ,ਥਾਣਾ ਜੋਗਾ, ਭੀਖੀ,ਰਾਮਦਿੱਤੇਵਾਲਾ ਅਤੇ ਪੁਲਿਸ ਚੌਕੀ ਠੂਠਿਆਂਵਾਲੀ ਵਿਚ ਜਾਗਰੂਕਤਾ ਅਤੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਖੜੇ ਪਾਣੀ ਵਿੱਚ ਲਾਰਵੇ ਨੂੰ ਪੈਦ ਹੋਣ ਤੋਂ ਰੋਕਣ ਲਈ ਲਾਰਵੀਸਾਈਡ ਸਪਰੇਅ ਕੀਤੀ ਗਈ।
 ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ 4 ਸਿਹਤ ਟੀਮਾਂ ਬਣਾਈਆਂ ਗਈਆਂ ਸਨ ਜਿੰਨਾਂ ਵਲੋਂ ਡੇਂਗੂ ਲਾਰਵੇ ਦੀ ਜਾਂਚ ਕੀਤੀ ਗਈ ਇਸ ਦੌਰਾਨ ਪੁਲਿਸ ਚੌਕੀ ਠੂਠਿਆਂਵਾਲੀ ਅਤੇ ਜੋਗਾ ਵਿੱਚ ਡੇਂਗੂ ਲਾਰਵਾ ਮੌਜੂਦ ਸੀ, ਮੌਕੇ ਉਪਰ ਹੀ ਲਾਰਵਾ ਨਸ਼ਟ ਕਰਵਾਇਆ ਗਿਆ ।
 ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਅਤੇ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਆਮ ਤੌਰ ‘ਤੇ ਦਿਨ ਵੇਲੇ ਕੱਟਦਾ ਹੈ। ਇਸ ਲਈ ਦਫ਼ਤਰ ਅਤੇ ਕੰਮ ਵਾਲੇ ਸਥਾਨ ਤੇ,ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ‘ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ , ਗਮਲੇ ਅਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਥਾਵਾਂ ‘ਤੇ ਜ਼ਿਆਦਾ ਸਮਾਂ ਪਾਣੀ ਨਹੀਂ ਖੜਨਾ ਚਾਹੀਦਾ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ‘ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ‘ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਿਹਤ ਕਰਮਚਾਰੀ ਨਾਲ ਤਾਲਮੇਲ ਕੀਤਾ ਜਾਵੇ ਅਤੇ ਉਕਤ ਲੱਛਣ ਹੋਣ ਤੇ ਸਰਕਾਰੀ ਹਸਪਤਾਲ ਮਾਨਸਾ ਵਿਖੇ ਡੇਂਗੂ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ।
ਸੁਖਪਾਲ ਸਿੰਘ ਅਤੇ ਗੁਰਦੀਪ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਸਿਹਤ ਬਲਾਕ ਖਿਆਲਾ ਕਲਾਂ ਦੀਆਂ ਟੀਮਾਂ ਵੱਲੋਂ ਪੁਲਿਸ ਲਾਈਨ, ‘ਚ ਸਿਹਤ ਕਰਮਚਾਰੀ ਵੱਲੋਂ ਟੀਮਾਂ ਬਣਾ ਕੇ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਬਚਾਅ ਲਈ ਜਾਗਰੂਕਤਾ ਸਮੱਗਰੀ ਵੰਡੀ ਗਈ। ਇਸ ਮੌਕੇ ਸਿਹਤ ਕਰਮਚਾਰੀ ਲਵਦੀਪ ਸਿੰਘ, ਕਮਲਜੀਤ ਸਿੰਘ, ਭੋਲਾ ਸਿੰਘ, ਪਰਦੀਪ ਸਿੰਘ ਆਦਿ ਟੀਮਾਂ ਮੈਂਬਰਾਂ ਵੱਲੋਂ ਡੇਂਗੂ ਸ਼ਲਾਘਾਯੋਗ ਉਪਰਾਲੇ ਕੀਤੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੰਮੜੀ-ਬਾਪੂ”
Next articleਸਕੂਲ ਮਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ