ਚੁਣਾਵੀ ਮੌਸਮ ਹੈ- 

ਹਰਜੀਤ ਸਿੰਘ ਬੀਰੇਵਾਲਾ
(ਸਮਾਜ ਵੀਕਲੀ)-ਚੋਣਾਂ ਹਮੇਸ਼ਾਂ ਮੁੱਦਿਆਂ ਉੱਤੇ ਲੜੀਆਂ ਜਾਂਦੀਆਂ ਰਹੀਆਂ ਹਨ ਅਤੇ ਮੁੱਦਿਆਂ ਦੇ ਅਧਾਰ ਤੇ  ਹੀ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ!!
ਆਜ਼ਾਦੀ ਵੇਲੇ ਜੋ ਪੰਜਾਬ ਨਾਲ ਵਾਹਦੇ ਕੀਤੇ ਗਏ ਆਲੇ ਮੁੱਦੇ
ਆਜ਼ਾਦੀ ਤੋਂ ਬਾਅਦ 65-66 ਚ ਪੰਜਾਬ ਛਾਂਗਣ ਵੇਲੇ ਆਲੇ ਮੁੱਦੇ
ਉਸ ਤੋਂ ਬਾਅਦ ਅਨੰਦਪੁਰ ਦੇ ਮਤੇ ਆਲੇ ਮੁੱਦੇ ਚੰਡੀਗੜ੍ਰ ਰਾਜਧਾਨੀ,ਪਾਣੀਆਂ ਦਾ ਮੁੱਲ,ਬਾਡਰ ਸੂਬੇ ਨੂੰ ਵਿਸ਼ੇਸ਼ ਸਹੂਲਤਾਂ ਦੇ ਮੁੱਦੇ ਚੋਣਾਂ ਵਿੱਚੋਂ ਖੰਭ ਲਾ ਉੱਡ ਗਏ ਮੈਂ ਮੇਰੀ ਉਮਰ ਦੇ ਇਸ ਪੜਾਅ ਤੱਕ ਚੋਣਾਂ ਵਿੱਚ ਪੰਜਾਬ ਹਿੱਤ ਮੁੱਦੇ ਚੋਣਾਂ ਦਾ ਅਧਾਰ ਬਣਦੇ ਨਹੀਂ ਵੇਖ਼ੇ,ਕੇਂਦਰ ਨੇ ਤਾਂ ਹਿੰਦੂ ਮੁਸਲਿਮ ਦਾ ਪਾੜਾ ਪਾ ਕੇ ਧਰਮ ਦੇ ਅਧਾਰ ਤੇ ਵੋਟਾਂ ਦਾ ਧਰੁਵੀਕਰਨ ਕਰਨਾ ਹੀ ਹੁੰਦਾ ਪਰ ਪੰਜਾਬ ਦੇ ਲੋਕਾਂ ਅਤੇ ਨੇਤਾਵਾਂ ਨੇ ਪੰਜਾਬ ਦੇ ਮੁੱਦੇ ਕਿਉਂ ਵਿਸਾਰ ਦਿੱਤੇ??
ਪੰਜਾਬ ਵਿੱਚ ਜੋ ਮਾੜੇ ਮੋਟੇ ਬੋਲਦੇ ਹਨ ਉਹ ਵੀਂ ਕਿਤੇ ਨਾਂ ਕਿਤੇ ਸਿੱਖ ਮੁੱਦੇ ਬਣਾ ਕੇ ਪੇਸ਼ ਕੀਤਾ ਜਾਂਦਾ, ਉਦਾਹਰਣ ਦੇ ਤੌਰ ਤੇ ਕਪੂਰੀ ਮੋਰਚਾ ਨਿਰੋਲ ਪੰਜਾਬ ਦਾ ਮੁੱਦਾ ਸੀ, ਉਸ ਵੇਲੇ  ਪੰਜਾਬ ਦੀਆਂ ਖੱਬੇਪੱਖੀ ਧਿਰਾਂ ਨੇ ਵੀਂ ਹਿੱਸਾ ਲਿਆ ਸੀ ਪਰ ਅਫਸੋਸ ਉਸ ਮੁੱਦੇ ਨੂੰ ਬਾਅਦ ਵਿੱਚ ਸਿੱਖ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਤਾਂ ਖੱਬੇਪੱਖੀ ਵੀਂ ਕਿਨਾਰਾ ਕਰ ਗਏ,
ਜਦੋਂ ਤੁਸੀਂ ਪੰਜਾਬ ਦੀ ਗੱਲ ਕਰੋਗੇ ਤਾਂ ਓਹਦੇ ਵਿੱਚ ਹਿੰਦੂ ਮੁਸਲਿਮ ਦਲਿਤ ਜੱਟ ਜਿਮੀਦਾਰ ਕਾਮਰੇਡ ਸਾਰਾ ਦਾ ਸਾਰਾ ਪੰਜਾਬ ਆਉਂਦਾ ਜੋ ਪੰਜਾਬ ਦੀ ਧਰਤੀ ਦਾ ਬਸ਼ਿੰਦਾ ਹੈ,ਪਰ ਜਦੋਂ ਤੁਸੀਂ ਕਿਸੇ ਵੀਂ ਮੁੱਦੇ ਨੂੰ ਸਿਰਫ ਸਿੱਖ ਮੁੱਦਾ ਬਣਾ ਕੇ ਪੇਸ਼ ਕਰੋਗੇ ਤਾਂ ਬਾਕੀ ਪੰਜਾਬੀ ਟੁੱਟ ਜਾਂਦੇ ਹਨ, ਫੇਰ ਇੱਕ ਵਿਸ਼ੇਸ਼ ਨਸਲ ਦਾ ਮੁੱਦਾ ਰਹਿ ਜਾਂਦਾ ਹੈ!!
ਕੀ ਪੰਜਾਬ ਦੇ ਹਿੰਦੂ ਮੁਸਲਿਮ ਦਲਿਤ ਪੰਜਾਬੀ ਨਹੀਂ ਬੋਲਦੇ??
ਕੀ ਉਹ ਪੰਜਾਬ ਦੇ ਬਸ਼ਿੰਦੇ ਨਹੀਂ ਹਨ??
ਆਪਣੇ ਆਪ ਨੂੰ ਵਾਹਿਦ ਪੰਜਾਬ ਦੀ ਪਾਰਟੀ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਭਾਜਪਾ ਅਤੇ ਸੰਘ ਦੀ ਕਠਪੁਤਲੀ ਬਣ ਗਈ, ਗਰਮ ਖਿਆਲੀ ਸਿਰਫ ਤੇ ਸਿਰਫ ਜੱਟਵਾਦ ਅਤੇ ਖਾਲੀਸਥਾਨ ਦੀ ਭੇਟ ਚੜ ਗਏ, ਤੇ ਭਾਈ ਪੰਜਾਬ ਵਿਚਲਾ ਹਿੰਦੂ ਮੁਸਲਿਮ ਦਲਿਤ ਤੇ ਹੋਰ ਭਾਈਚਾਰੇ ਕਿਧਰ ਜਾਣ?? ਉਹ ਵੀਂ ਤਾਂ ਦੇਸ਼ ਪੰਜਾਬ ਦਾ ਹਿੱਸਾ ਹਨ,ਅੱਜ ਨਸ਼ੇ,ਪੰਜਾਬ ਦੀ ਕਰੀਮ (ਬਾਰ੍ਹਵੀਂ ਜਾਂ ਡਿਗਰੀ ਕਰਕੇ ਬਾਹਰ ਜਾਣ ਵਾਲੇ ਬੱਚੇ) ਦਾ ਬਾਹਰ ਦਾ ਰੁੱਖ ਕਰਨਾ, ਕੁਦਰਤੀ ਸੋਮੇ ਪਾਣੀ ਦੇ ਹੱਕ, ਰਾਜਧਾਨੀ, ਰੋਜਗਾਰ, ਉਦਯੋਗ ਭੂ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ, ਬਲਾਤਕਾਰ, ਔਰਤ ਦੀ ਸੁਰੱਖਿਆ,ਬਿਜਲੀ, ਕਿਸਾਨੀ ਦੇ ਮੁੱਦੇ ਚੋਣਾਂ ਵਿੱਚੋਂ ਮਨਫ਼ੀ ਹੋ ਚੁੱਕੇ ਹਨ, ਤੇ ਪੰਜਾਬ ਦੇ  ਵੋਟਰ ਰਾਜਨੀਤਿਕ ਪਾਰਟੀਆਂ ਪਿੱਛੇ ਪੂਛ ਮਾਰਦੇ ਫਿਰਦੇ ਹਨ, ਲੋਕ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ ਹਨ ਅਤੇ ਅੱਜ ਪੰਜਾਬ ਨਾਲ “ਅੰਨੀ ਪੀਸੇ ਕੁੱਤਾ ਚੱਟੇ” ਆਲੀ ਵਾਪਰ ਰਹੀ ਹੈ,
ਜੇ ਕੋਈ ਸੁਚੇਤ ਪੰਜਾਬੀ ਕੋਲ ਕੋਈ ਰਾਜਨੀਤਿਕ ਵੋਟ ਮੰਗਣ ਆਵੇ ਤਾਂ ਇਹ ਸਵਾਲ ਅਤੇ ਪੰਜਾਬ ਦੀ ਮੁੱਦੇਆਂ ਬਾਰੇ ਪੁੱਛ ਕੇ ਤਾਂ ਵੇਖਿਓ ਕੇ ਉਹਨਾਂ ਨੂੰ ਇਹਨਾਂ ਮੁੱਦਿਆਂ ਬਾਰੇ ਯਾਦ ਵੀਂ ਹੈ ਜਾਂ ਨਹੀਂ??ਜ਼ੇਕਰ ਉਹਨਾਂ ਨੂੰ ਇਹਨਾਂ ਪੰਜਾਬ ਦੇ ਮੁੱਦਿਆਂ ਬਾਰੇ ਜਾਣਕਾਰੀ ਨਹੀਂ ਤਾਂ ਫੇਰ ਵੋਟ ਕਿਉਂ ਪਾਉਂਦੇ ਹੋ ਇਹਨਾਂ???
ਹਰਜੀਤ ਸਿੰਘ ਬੀਰੇਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦੇ ਨੇਤਾ ਤੇ ਨੇਤਾਗਿਰੀ-
Next articleਨਿੰਦਕ ਹੁੰਦੇ ਰੱਬ ਦੇ ਪਿਆਰੇ –