HOME ਸਰਕਾਰੀ ਰਾਜਿੰਦਰਾ ਕਾਲਜ ਦੇ ਲਾਇਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ...

ਸਰਕਾਰੀ ਰਾਜਿੰਦਰਾ ਕਾਲਜ ਦੇ ਲਾਇਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਖੇ ਦੌਰਾ ਕਰਵਾਇਆ

2
ਬਠਿੰਡਾ,  (ਸਮਾਜ ਵੀਕਲੀ)   (ਬਲਜੀਤ ਸਿੰਘ ਕੁਲਾਰ) ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ.ਜਯੋਤਸਨਾ ਦੀ ਯੋਗ ਅਗਵਾਈ ਤਹਿਤ ਅੱਜ ਲਾਇਬ੍ਰੇਰੀ ਅਤੇ ਇਨਫ਼ਰਮੇਸ਼ਨ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਖੇ ਵਿਸ਼ੇਸ਼ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਲਾਇਬ੍ਰੇਰੀ ਪ੍ਰਬੰਧਨ, ਡਿਜੀਟਲ ਸਹੂਲਤਾਂ ਅਤੇ ਪਾਠਕ-ਕੇਂਦਰਿਤ ਸੇਵਾਵਾਂ ਨਾਲ ਜਾਣੂੰ ਕਰਵਾਉਣਾ ਸੀ।ਇਸ ਦੌਰੇ ਦੌਰਾਨ ਜਗਜੀਤ ਸਿੰਘ, ਕਾਲਜ ਲਾਇਬ੍ਰੇਰੀਅਨ (ਵਾਧੂ ਚਾਰਜ, ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ) ਵੱਲੋਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਆਟੋਮੇਸ਼ਨ ਪ੍ਰਣਾਲੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਪੁਸਤਕਾਂ ਜਾਰੀ ਕਰਨ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਅਤੇ ਪਾਰਦਰਸ਼ੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਰ.ਐਫ.ਆਈ.ਡੀ. (ਰੇਡੀਓ ਫ੍ਰੀਕਵੇਂਸੀ ਆਈਡੈਂਟੀਫਿਕੇਸ਼ਨ) ਸਿਸਟਮ ਦੀ ਵਰਤੋਂ ਰਾਹੀਂ ਲਾਇਬ੍ਰੇਰੀ ਦੇ ਸੰਗ੍ਰਹਿ ਦੀ ਸੁਰੱਖਿਆ, ਸਮੇਂ ਦੀ ਬਚਤ ਅਤੇ ਪਾਠਕ ਅਨੁਭਵ ਵਿੱਚ ਹੋਣ ਵਾਲੇ ਸੁਧਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਪਾਠਕਾਂ ਲਈ ਉਪਲਬਧ ਵੱਖ-ਵੱਖ ਸੇਵਾਵਾਂ ਜਿਵੇਂ ਕਿ ਈ-ਰਿਸੋਰਸਿਜ਼, ਕੈਟਾਲਾਗਿੰਗ/ਸੂਚੀ, ਰੀਡਿੰਗ ਹਾਲ ਸੁਵਿਧਾਵਾਂ ਅਤੇ ਮੈਂਬਰਸ਼ਿਪ ਪ੍ਰਣਾਲੀ ਬਾਰੇ ਵੀ ਪ੍ਰਯੋਗਾਤਮਕ ਤੌਰ ’ਤੇ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਦਿਖਾਇਆ ਗਿਆ ਕਿ ਕਿਵੇਂ ਲਾਇਬ੍ਰੇਰੀਆਂ ਨੂੰ ਸਿਰਫ਼ ਪੁਸਤਕ ਸੰਗ੍ਰਹਿ ਤੱਕ ਸੀਮਿਤ ਨਾ ਰੱਖਦਿਆਂ ਜਾਣਕਾਰੀ ਅਤੇ ਗਿਆਨ ਦੇ ਆਧੁਨਿਕ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ।ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਆਰ.ਐਫ.ਆਈ.ਡੀ. ਸਿਸਟਮ ਬਾਰੇ ਪ੍ਰਯੋਗੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਯੋਗਾਤਮਕ ਸਿਖਲਾਈ ਉਪਰਾਲੇ ਸਕੂਲੀ ਅਤੇ ਕਾਲਜੀ ਲਾਇਬ੍ਰੇਰੀਆਂ ਵਿੱਚ ਤਕਨੀਕੀ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਇਸ ਮੌਕੇ ਲਾਇਬ੍ਰੇਰੀ ਅਤੇ ਇਨਫੋਰਮੇਸ਼ਨ ਸਾਇੰਸ ਵਿਭਾਗ ਦੀ ਪ੍ਰੋ.ਵੀਰਪਾਲ ਕੌਰ ਨੇ ਆਧੁਨਿਕ ਤਕਨਾਲੋਜੀ ਨਾਲ ਲਾਈਬ੍ਰੇਰੀਆਂ ਵਿੱਚ ਹੋ ਰਹੇ ਵਿਕਾਸ ਬਾਰੇ ਜਾਣੂ ਕਰਵਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਕ ਰਾਹੋਂ ਦੇ ਡਾਕਟਰਾਂ ਵਲੋਂ 23 ਮਾਰਚ ਹੋਵੇਗਾ ਸ਼ਹੀਦਾਂ ਨੂੰ ਸਮਰਪਿਤ
Next articleਕੇ.ਵੀ.ਕੇ. ਬਠਿੰਡਾ ਵੱਲੋਂ ਫਲ,ਸਬਜ਼ੀਆਂ ਅਤੇ ਦੁੱਧ ਤੋਂ ਹੋਰ ਪਦਾਰਥ ਬਨਾਉਣ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਸਮਾਪਤ