HOME ਬਲਾਕ ਰਾਹੋਂ ਦੇ ਡਾਕਟਰਾਂ ਵਲੋਂ 23 ਮਾਰਚ ਹੋਵੇਗਾ ਸ਼ਹੀਦਾਂ ਨੂੰ ਸਮਰਪਿਤ

ਬਲਾਕ ਰਾਹੋਂ ਦੇ ਡਾਕਟਰਾਂ ਵਲੋਂ 23 ਮਾਰਚ ਹੋਵੇਗਾ ਸ਼ਹੀਦਾਂ ਨੂੰ ਸਮਰਪਿਤ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬਲਾਕ ਰਾਹੋਂ ਦੀ ਮਹੀਨਾਵਾਰ ਮੀਟਿੰਗ ਬਲਾਕ ਦੇ ਚੇਅਰਮੈਨ ਡਾ.ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦਾ ਆਰੰਭ ਦੇਸ਼ ਦੀ ਏਕਤਾ ਅਤੇ ਸਨਮਾਨ ਦੇ ਪ੍ਰਤੀਕ ਰਾਸ਼ਟਰੀ ਗਾਨ ਜਨ ਗਣ ਮਨ ਨਾਲ਼ ਕੀਤਾ ਗਿਆ, 23 ਮਾਰਚ 2026 ਨੂੰ ਸ਼ਹੀਦੀ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਬਲਾਕ ਰਾਹੋਂ ਵਲੋਂ ਪਿੰਡ ਖਟਕੜ ਕਲਾਂ ਬੰਗਾ ਵਿਖ਼ੇ ਸ਼ਹੀਦਾਂ ਦੇ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਬਾਰੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਅਤੇ ਸਾਰੇ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈਲਥ ਡਿਪਾਰਟਮੈਂਟ ਵਲੋਂ ਅਲੱਗ ਅਲੱਗ ਸੂਬਿਆਂ ਦੇ ਪਿੰਡਾਂ ਸ਼ਹਿਰਾਂ ਵਿੱਚ ਆਮ ਜੰਤਾ ਨੂੰ ਗਲੀਆਂ ਮੁਹੱਲਿਆਂ ਵਿੱਚ ਸਸਤੀਆਂ ਸਹੂਲਤਾਂ ਦੇਂਣ ਵਾਲ਼ੇ ਡਾਕਟਰਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਤੇ ਬਲਾਕ ਵਲੋਂ ਚਰਚਾ ਕੀਤੀ ਗਈ,ਬਲਾਕ ਰਾਹੋਂ ਦੇ ਸਾਰੇ ਡਾਕਟਰ ਸਾਥੀਆਂ ਵਲੋਂ ਪ੍ਰਸ਼ਾਸਨ ਵਲੋਂ ਡਾਕਟਰਾਂ ਨੂੰ ਨਜ਼ਾਇਜ਼ ਤੰਗ ਪ੍ਰੇਸ਼ਾਨ ਕਰਨ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਪੰਜ਼ਾਬ ਸਰਕਾਰ ਦੇ ਬੰਗਾ ਤੋਂ ਐੱਮ ਐੱਲ ਏ ਡਾ.ਸੁੱਖਵਿੰਦਰ ਸਿੰਘ ਸੁੱਖੀ ਨੂੰ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਜ਼ਿਲ੍ਹਾ ਨਵਾਂਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਵਲੋਂ,ਵਿਧਾਨ ਸਭਾ ਦੇ ਮਾਰਚ ਦੇ ਸੈਸ਼ਨ ਵਿੱਚ,ਆਪਣੀਂ ਸਰਕਾਰੀ ਰਜ਼ਿਸਟਰੇਸ਼ਨ ਨੂੰ ਲੈ ਕੇ ਆਪਣਾਂ ਮੁੱਦਾ ਰੱਖਣ ਲਈ,ਇੱਕ ਵਾਰ ਫ਼ਿਰ ਤੋਂ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ਼ ਪੰਜ਼ਾਬ ਸਰਕਾਰ ਦੇ ਕੀਤੇ ਹੋਏ ਵਾਦੇ ਨੂੰ ਨਿਭਾਉਣ ਦਾ ਲਾਰਾ ਕੋਈ ਸਾਰਥਖ ਰੂਪ ਲਵੇ ਨਾ ਕਿ ਲਾਰਾ ਹੀ ਹੋ ਨਿੱਬੜੇ ਡਾ.ਸੁੱਖੀ ਵਲੋਂ ਵੀ ਵਿਧਾਨ ਸਭਾ ਵਿੱਚ ਐਮ ਪੀ ਐਮ ਪੀ  ਡਾਕਟਰਾਂ ਦੀ ਰਜ਼ਿਸਟਰੇਸ਼ਨ ਦਾ ਮੁੱਦਾ ਚੁੱਕਣ ਦਾ ਭਰੋਸਾ ਦਿੱਤਾ ਗਿਆ ਗਰਮੀਆਂ ਦੀ ਸ਼ੁਰੂਆਤ ਵਿੱਚ ਵਾਤਾਵਰਨ ਸਬੰਧੀ ਗੰਭੀਰ ਹੁੰਦੇ  ਸ਼ੁੱਧ ਸਾਫ਼ ਅਤੇ ਸੁਚੱਜੇ ਵਾਤਾਵਰਨ ਦੇ ਮਹੱਤਵ ਨੂੰ ਸਮਝਦੇ ਬਲਾਕ ਰਾਹੋਂ ਦੇ ਸਾਰੇ ਡਾਕਟਰ ਸਾਥੀਆਂ ਵਲੋਂ ਵੱਧ ਤੋਂ ਵੱਧ ਰੁੱਖ ਲਗਾਉਂਣ ਦਾ ਪ੍ਰਣ ਲਿਆ ਗਿਆ ਇਸ ਮੌਕੇ ਡਾ.ਬਿਮਲ ਕੁਮਾਰ,ਡਾ.ਟੇਕ ਚੰਦ ਸੈਣੀ,ਡਾ.ਤਰਸੇਮ,ਡਾ.ਸੁਰਿੰਦਰ ਸਿੰਘ, ਡਾ.ਜਗਤਾਰ ਰਾਮ,ਡਾ.ਗੁਰਦੇਵ ਸਿੰਘ,ਡਾ.ਰਜਵਿੰਦਰ ਕੌਰ,ਡਾ.ਜਗਜੀਤ ਸਿੰਘ,ਡਾ.ਜਸਵਿੰਦਰ ਪਾਲ,ਡਾ.ਜਤਿੰਦਰ ਪਾਲ,ਡਾ.ਰਮਨਦੀਪ ਸਿੰਘ,ਡਾ.ਬਿੱਟੂ,ਡਾ. ਅਜਮੇਰ ਸਿੰਘ,ਡਾ.ਰਮਨਦੀਪ ਕੁਮਾਰ ਆਦਿ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤਰਕਸ਼ੀਲਾਂ ਵੱਲੋਂ ਚੇਤਨਾ ਪ੍ਰੀਖਿਆ ਵਿੱਚ ਪਹਿਲੇ ਸਥਾਨ ਪ੍ਰਾਪਤ ਵਾਲੇ ਬੱਚਿਆਂ ਦਾ ਸਨਮਾਨ 22ਮਾਰਚ ਨੂੰ 
Next articleਸਰਕਾਰੀ ਰਾਜਿੰਦਰਾ ਕਾਲਜ ਦੇ ਲਾਇਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਖੇ ਦੌਰਾ ਕਰਵਾਇਆ