ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਆਪਣੇ ਮਰਹੂਮ ਮਾਤਾ ਮਹਿੰਦਰ ਕੌਰ ਸੁਮਨ ਜੀ ਨੂੰ ਯਾਦ ਕਰਦਿਆਂ ਪਿਤਾ ਸ੍ਰੀ ਹਰਨਾਮ ਦਾਸ ਸੁਮਨ ਰਿਟਾਇਰਡ ਬੀ.ਪੀ. ਈ.ਓ. ਜੀ ਦੀ ਯਾਦ ਨੂੰ ਸਮਰਪਿਤ ਇੱਕ ਸਿੱਖਿਆਤਮਕ ਸੇਵਾ ਪਿਤਾ ਜੀ ਦੀ ਪਾਵਨ ਯਾਦ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ, ਬਲਾਚੌਰ ਵਿਖੇ ਚੱਲ ਰਿਹਾ ਫਰੀ ਟਿਊਸ਼ਨ ਸੈਂਟਰ ਸਿੱਖਿਆ ਦੇ ਖੇਤਰ ਵਿੱਚ ਇੱਕ ਸਰਾਹਣਯੋਗ ਕਦਮ ਹੈ। ਇਹ ਟਿਊਸ਼ਨ ਸੈਂਟਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੋਂ ਬਾਅਦ ਮੁੜ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੜ੍ਹਾਈ ਦਾ ਮੌਕਾ ਮਿਲ ਸਕੇ। ਇਸ ਟਿਊਸ਼ਨ ਸੈਂਟਰ ਵਿੱਚ ਮਾਸਟਰ ਪ੍ਰੇਮ ਚੰਦ ਸ਼ਰਮਾ (ਐਮ.ਏ., ਬੀ.ਐਡ.) ਵੱਲੋਂ ਬੱਚਿਆਂ ਨੂੰ ਰੋਜ਼ਾਨਾ ਸਕੂਲ ਦੀ ਛੁੱਟੀ ਤੋਂ ਬਾਅਦ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦਾ ਅਨੁਭਵ ਅਤੇ ਸਮਰਪਣ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਬੁਨਿਆਦ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਸੈਂਟਰ ਖ਼ਾਸ ਕਰਕੇ ਉਹਨਾਂ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਵੇਗਾ ਜੋ ਆਰਥਿਕ ਤੰਗੀ ਕਾਰਨ ਮਹਿੰਗੀ ਟਿਊਸ਼ਨ ਨਹੀਂ ਲੈ ਸਕਦੇ। ਇਸ ਫਰੀ ਟਿਊਸ਼ਨ ਸੈਂਟਰ ਦਾ ਮੁੱਖ ਉਦੇਸ਼ ਇਹ ਹੈ ਕਿ ਬੱਚਿਆਂ ਨੂੰ ਧਰਮ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਿੱਖਿਆ ਦੇ ਰਾਹ ‘ਤੇ ਅੱਗੇ ਵਧਾਇਆ ਜਾਵੇ। ਸਿੱਖਿਆ ਹੀ ਉਹ ਹਥਿਆਰ ਹੈ ਜੋ ਸਮਾਜ ਨੂੰ ਅਗਿਆਨਤਾ, ਗਰੀਬੀ ਅਤੇ ਅਨਿਆਂ ਤੋਂ ਮੁਕਤ ਕਰ ਸਕਦਾ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ, ਜਲਦ ਹੀ ਬਲਾਚੌਰ ਵਿੱਚ ਹੀ ਇੱਕ ਹੋਰ ਫਰੀ ਟਿਊਸ਼ਨ ਸੈਂਟਰ ਮੇਰੀ ਮਾਤਾ ਮਹਿੰਦਰ ਕੌਰ ਸੁਮਨ ਜੀ ਦੀ ਯਾਦ ਵਿੱਚ ਖੋਲ੍ਹਿਆ ਜਾਵੇਗਾ, ਤਾਂ ਜੋ ਹੋਰ ਵੱਧ ਬੱਚੇ ਇਸ ਸੇਵਾ ਦਾ ਲਾਭ ਲੈ ਸਕਣ। ਆਓ, ਅਸੀਂ ਸਭ ਮਿਲ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਾਹੀਂ ਇੱਕ ਚੰਗਾ ਇਨਸਾਨ ਅਤੇ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣਾਈਏ।
ਚਰਨਜੀਤ ਸੁਮਨ
ਬਹੁਜਨ ਸਮਾਜ ਪਾਰਟੀ
ਤਹਿਸੀਲ ਪ੍ਰਧਾਨ, ਬਲਾਚੌਰ ਪੰਜਾਬ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



