HOME ਸੰਵਿਧਾਨ ਕੇ ਸਨਮਾਨ ਮੇਂ ਬੀ ਐਸ ਪੀ ਮੈਦਾਨ ਮੇਂ ਪ੍ਰਵੀਨ ਬੰਗਾ

ਸੰਵਿਧਾਨ ਕੇ ਸਨਮਾਨ ਮੇਂ ਬੀ ਐਸ ਪੀ ਮੈਦਾਨ ਮੇਂ ਪ੍ਰਵੀਨ ਬੰਗਾ

3

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਦੇਸ਼ ਵਾਸੀਆਂ ਨੂੰ ਅੱਜ ਦੇ ਇਤਹਾਸਿਕ ਗਣਤੰਤਰ ਦਿਵਸ ਦੀਆਂ ਕਰੋੜ ਕਰੋੜ ਮੁਬਾਰਕਾਂ ਬੀ ਐਸ ਪੀ ਬਹੁਜਨ ਸਮਾਜ ਪਾਰਟੀ ਵਲੋਂ ਗਣਤੰਤਰ ਦਿਵਸ ਤੇ ਭਾਰਤੀ ਸੰਵਿਧਾਨ ਮੁਤਾਬਿਕ ਹੁਕਮਰਾਨ ਦੀ ਭੂਮਿਕਾ ਵਿਸ਼ੇ ਤੇ ਬੰਗਾ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਬਸਪਾ ਲੀਡਰਸ਼ਿਪ ਨੇ ਆਖਿਆ ਦੇਸ਼ ਦੇ ਹੁਕਮਰਾਨਾਂ ਨੇ ਸੰਵਿਧਾਨ ਦੀ ਸੌਂਹ ਖਾਣ ਦੇ ਬਾਵਜੂਦ ਸੰਵਿਧਾਨ ਵਿਰੋਧੀ ਕੰਮ ਕਰਦੇ ਹੋਏ ਨਿਰੰਤਰ ਸੰਵਿਧਾਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਪਬਲਿਕ ਸੈਕਟਰ ਨੂੰ ਮਜਬੂਤ ਕਰਨ ਦੇ ਬਿਜਾਏ ਕਮਜੋਰ ਕਰਕੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਕੇ ਸੰਵਿਧਾਨ ਨੂੰ ਕਮਜੋਰ ਕੀਤਾ ਹੈ ਅੱਜ ਸੰਵਿਧਾਨ ਦਿਵਸ ਤੇ ਸੰਕਲਪ ਲੈਣਾ ਬਣਦਾ ਹੈ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾ ਦੇ ਅੰਦੋਲਨ ਦੇ ਨਿਚੋੜ ਦੇ ਨਾਲ ਨਾਲ ਦੁਨੀਆਂ ਦੇ ਸੰਵਿਧਾਨਾਂ ਦੇ ਕਨੂੰਨਾਂ ਨੂੰ ਸਮਝਕੇ ਭਾਰਤ ਦੇ ਸਮਾਜਿਕ ਢਾਂਚੇ ਨੂੰ ਮੁਖ ਰਖਦਿਆਂ ਦੇਸ਼ ਦੇ ਹਰ ਜਾਤੀ ਧਰਮ ਨਸਲ ਦੇ ਨਾਗਰਿਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਾ ਅੰਬੇਡਕਰ ਜੀ ਦੀ ਅਗਵਾਈ ਵਿੱਚ ਸੰਵਿਧਾਨ ਸਭਾ ਵਲੋਂ ਬਣਾਏ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਨੂੰ ਕਾਇਮ ਰੱਖਣ ਲਈ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ ਜਿਨ੍ਹਾਂ ਸਰਕਾਰਾਂ ਨੇ ਸੰਵਿਧਾਨਕ ਢਾਂਚੇ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ ਉਨ੍ਹਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਨੰਗਾ ਕਰਕੇ ਉਨ੍ਹਾਂ ਤੋ ਦੇਸ਼ ਤੇ ਸੂਬਿਆਂ ਨੂੰ ਬਚਾਉਣ ਲਈ ਬਸਪਾ ਵਲੋਂ ਸੁਰੂ ਕੀਤੀ ਪੰਜਾਬ ਸੰਭਾਲੋਂ ਮੁਹਿੰਮ ਦੇ ਸਹਿਯੋਗੀ ਬਣਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਤੇ ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਬਸਪਾ ਦੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਬਨਾਉਣ ਦੀ ਅਪੀਲ ਕੀਤੀ ਤਾਂ ਹੀ ਭਾਰਤੀ ਸੰਵਿਧਾਨ ਦੇ ਸਨਮਾਨ ਨੂੰ ਕਾਇਮ ਰਖਿਆ ਜਾ ਸਕਦਾ ਹੈ ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ , ਮਿਸ਼ਨਰੀ ਗਾਇਕ ਤੇ ਸੀਨੀਅਰ ਬਸਪਾ ਆਗੂ ਰੂਪ ਲਾਲ ਧੀਰ ਜੀ , ਹਲਕਾ ਪ੍ਰਧਾਨ ਸਤਪਾਲ ਰਟੈਂਡਾ ਜੀ ਜਿਲਾ ਸਕੱਤਰ ਸੋਮ ਨਾਥ ਰਟੈਂਡਾ, ਹਲਕਾ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਚਰਨਜੀਤ ਮੰਢਾਲੀ ਜਨਰਲ ਸਕੱਤਰ ,ਰਵਿੰਦਰ ਮਹਿਮੀ ਜਿਲਾ ਮਹਿਲਾ ਆਗੂ ਹਰਜਿੰਦਰ ਲੱਦੜ ਸ਼ਹਿਰੀ ਰਾਜ ਦਦਰਾਲ,ਮਹਿੰਦਰ ਬੈਂਸ,ਪ੍ਰਧਾਨ ਹੈਪੀ ਰਟੈਂਡਾ, ਇੰਦਰਜੀਤ ਅਟਾਰੀ, ਹਰਮੇਲ ਰਟੈਂਡਾ, ਪਰਮਜੀਤ ਮਹਿਰਮਪੁਰ, ਵਿਜੇ ਕੁਮਾਰ ਚੇਤਾ, ਕੁਲਵਿੰਦਰ ਗੋਰਾ ਪਰਧਾਨ ਮੰਢਾਲੀ, ਤੋ ਇਲਾਵਾ ਲੀਡਰਸ਼ਿਪ ਵਰਕਰਾਂ ਤੇ ਸਮਰਥਕਾਂ ਨੇ ਵੱਖ ਵੱਖ ਸਮਾਗਮਾਂ ਰਾਹੀਂ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟ ਪਾਉਣੀ ਜ਼ਰੂਰੀ – ਆਸ਼ਿਕਾ ਜੈਨ
Next articleਅੱਜ ਬਰਸੀ ਤੇ ਮਾਤਾ ਮਹਿੰਦਰ ਕੌਰ ਸੁਮਨ ਜੀ ਨੂੰ ਯਾਦ ਕਰਦਿਆਂ