(ਸਮਾਜ ਵੀਕਲੀ)
ਮੇਰੀ ਕਲਮ ਤੋਂ…..
ਕੀ ਲਿਖਿਆ ਗਿਆ…….?
ਸੱਚ ਦਾ ਸੱਚ ਵੀ, ਝੂੱਠ ਦਾ ਝੂੱਠ ਵੀ
ਇਕ ਇਕ ਸ਼ਬਦ, ਪਿਆਰ ਤੇ ਨਫ਼ਰਤ ਦਾ
ਜੋ ਲਿਖਿਆ ਗਿਆ
ਹੱਕ ਤੇ ਹੱਥ ਦਾ…..
ਮੇਰੀ ਕਲਮ ਤੋਂ……
ਕੀ ਲਿਖਿਆ ਗਿਆ……..?
ਸੱਚ ਕਿਸੇ ਨੂੰ ਲੱਗੇ ਨਾ
ਝੂੱਠ ਵੀ ਕਿਸੇ ਨੂੰ ਪਚੇ ਨਾ……
ਸੱਚ ਝੂੱਠ ਦੀ ਏਸ ਕਸ਼ਮਕਸ਼ ‘ਚ……
ਕੁੱਝ ਸੱਚ ਲਈ ਲੜਨਗੇ
ਕੁੱਝ ਝੂੱਠ ਲਈ ਖੜ੍ਹਨਗੇ…..
ਮੇਰੀ ਕਲਮ ਤੋਂ……
ਕੀ ਲਿਖਿਆ ਗਿਆ……..?
ਕੋਈ ਅਕਾਸ਼ ਖੜੇ,
ਕੋਈ ਧਰਤ ਮਾਂ ਦੀ ਗੋਦ ਚੜੇ……
ਕੋਈ ਖੇਤਾਂ ‘ਚ, ਕੋਈ ਹੱਕਾਂ ਲਈ ਸੜ੍ਹੇ ਮਰੇ ਨੇ….
ਕੋਈ ਮਾਂ ਜਾਈਆਂ ਦੇ ਲਾਲ ਜੰਗ ਮੈਦਾਨ ਖੜੇ…..
ਮੇਰੀ ਕਲਮ ਤੋਂ……..
ਕੀ ਲਿਖਿਆ ਗਿਆ……….?
ਨਸ ਕੋਈ ਅੰਗ ਹੈ,
ਨਾ ਕੋਈ ਸੰਗ ਹੈ……
ਜਿਹਨੂੰ ਤੱਕੋ, ਉਹੀ ਦੰਗ ਹੈ
ਕਰਮ ਹੈ ਨਾ ਸ਼ਰਮ ਹੈ
ਕਰਜ ਹੈ ਨਾ ਫਰਜ ਹੈ
ਵਾਹ ਓਏ ਕਾਕੇ…..
“ਸਿਆਣ “, ਤੂੰ ਵੀ ਦੰਗ ਹੈ,
ਤੂੰ ਵੀ ਦੰਗ ਹੈ
ਮੇਰੀ ਕਲਮ ਤੋਂ…..
ਕੀ ਲਿਖਿਆ ਗਿਆ………..?
ਸਿਆਣ ਭੁਪਿੰਦਰ ਸਿੰਘ
ਫਗਵਾੜਾ



