HOME ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ

ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ

  ਸੰਗਰੂਰ   (ਸਮਾਜ ਵੀਕਲੀ)   ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸ੍ਰੀ ਨੈਣਾਂ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਅਰੰਭ ਵਿੱਚ ਇਸ ਮਹੀਨੇ ਅਕਾਲ ਚਲਾਣਾ ਕਰ ਗਏ ਕਾਮਰੇਡ ਰਘਬੀਰ ਛਾਜਲੀ ਦੇ ਸਤਿਕਾਰਯੋਗ ਮਾਤਾ,ਪੀ ਸੀ ਬਾਘਾ ਦੇ ਸਤਿਕਾਰਯੋਗ ਜੀਜਾ, ਗੁਲਜਾਰ ਸਿੰਘ ਚੁਪਕੀ ਫੋਨ ਮਕੈਨਿਕ ਦੇ ਸਤਿਕਾਰਯੋਗ ਮਾਤਾ ਅਤੇ ਰਜਨੀਸ਼ ਕੁਮਾਰ ਰਿਟਾਇਰਡ ਐਸਡੀਓ ਦੇ ਚਾਚਾ ਜੀ ਦੇ ਸਦੀਵੀ ਵਿਛੋੜੇ ਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿਤੀ ਗਈ। ਸ੍ਰੀ ਰਘਬੀਰ ਸਿੰਘ ਛਾਜਲੀ ਨੇ ਮਜ਼ਦੂਰ ਦਿਹਾੜੇ ਦੇ ਸਬੰਧ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮਦਿਨ ਜਨਮ ਦਿਨ ਅਤੇ ਉਹਨਾਂ ਵੱਲੋਂ ਛੋਟੀ ਉਮਰ ਵਿੱਚ ਦਿੱਤੀ ਗਈ ਵੱਡੀ ਕੁਰਬਾਨੀ ਬਾਰੇ ਵੀ ਚਾਨਣਾ ਪਾਇਆ। ਸ੍ਰੀ ਸੁਰਿੰਦਰ ਪਾਲ ਨੇ ਪੰਜਾਬ ਵਿੱਚ ਚੱਲ ਰਹੀ ਮਰਦਮ ਸ਼ੁਮਾਰੀ ਦਰਮਿਆਨ ਸਰਕਾਰ ਵੱਲੋਂ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਮਾਨਸਿਕ ਅਤੇ ਸਰੀਰਕ ਕਸ਼ਟ ਬਾਰੇ ਦੱਸਿਆ ਅਤੇ ਸਰਕਾਰ ਵੱਲੋਂ ਅਧਿਆਪਕ ਵਰਗ ਤੇ ਝੂਠੀਆਂ ਐਫ ਆਈ ਆਰਜ਼ ਦਰਜ ਕਰਨ ਅਤੇ ਮਾਨਸਿਕ ਤੌਰ ਤੇ ਜ਼ਲੀਲ ਕਰਨ ਦੀ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ। ਸ੍ਰੀ ਅਸ਼ਵਨੀ ਕੁਮਾਰ ਨੇ ਪੈਨਸ਼ਨ ਰਵੀਜ਼ਨ ਦੇ ਕੋਰਟ ਕੇਸ ਅਤੇ ਮਿਤੀ 1/1/26 ਤੋ DA ਦੀਆਂ ਕਿਸ਼ਤਾਂ ਦੇ ਭੁਗਤਾਨ ਵਿੱਚ ਹੋਈ ਦੇਰੀ ਦੇ ਕਾਰਨਾਂ ਬਾਰੇ ਬੜੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਦੱਸਿਆ ਕਿ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਲਗਾਤਾਰ ਸੰਘਰਸ਼ ਦੇ ਕਾਰਨ ਭੁਗਤਾਨ ਹੋ ਰਿਹਾ ਹੈ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਹ ਦੇਰੀ ਨਹੀਂ ਹੋਵੇਗੀ। ਉਹਨਾਂ ਨੇ ਪਿਛਲੇ ਸਮੇਂ ਦੌਰਾਨ ਆਪਣੀ ਟੀਮ ਵੱਲੋਂ ਦਿਤੀਆਂ ਸੇਵਾਵਾਂ ਬਾਰੇ ਦੱਸਿਆ ਅਤੇ ਸੰਗਰੂਰ ਵਿਖੇ ਹੋਣ ਵਾਲੀਆਂ ਮੀਟਿੰਗਾਂ ਦਰਮਿਆਨ ਹੋਏ ਖਰਚੇ ਅਤੇ ਆਮਦਨ ਬਾਰੇ ਵਿਸਤਾਰ ਸਹਿਤ ਵੇਰਵਾ ਦਿੱਤਾ। ਸ੍ਰੀ ਵੀ ਕੇ ਮਿੱਤਲ ਵੱਲੋਂ ਫੈਮਿਲੀ ਪੈਨਸ਼ਨਰਜ਼ ਦੀ ਤਰਸਯੋਗ ਹਾਲਤ ਬਾਰੇ ਬੜੇ ਭਾਵਕ ਅੰਦਾਜ ਵਿੱਚ ਵਰਨਣ ਕੀਤਾ ਕਿ ਸਰਕਾਰ ਵੱਲੋਂ ਮਿਲਦੀ ਪੈਨਸ਼ਨ ਦੇ ਬਾਵਜੂਦ ਇਹਨਾਂ ਫ਼ੈਮਿਲੀ ਪੈਨਸ਼ਨਰਜ਼ ਨੂੰ ਆਪਣੇ ਔਲਾਦ ਦੇ ਰਹਿਮੋ ਕਰਮ ਤੇ ਰਹਿਣਾ ਪੈਂਦਾ ਹੈ । ਸ਼੍ਰੀ ਸ਼ਿਵ ਨਾਰਾਇਣ ਨੇ ਸੀ ਜੀ ਐਚ ਐਸ ਵੈਲਨੈਸ ਸੈਂਟਰ ਪਟਿਆਲਾ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਵਰਧਮਾਨ ਹਸਪਤਾਲ ਅਤੇ ਪਾਰਕ ਹਸਪਤਾਲ ਪਟਿਆਲਾ ਦੀ ਇਮਪੈਲਮੈਂਟ ਬਾਰੇ ਜਾਣਕਾਰੀ ਦਿੱਤੀ। ਬਹਾਦਰ ਸਿੰਘ ਕੁੱਪ ਨੇ ਦੋ ਲੋਕ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਕਤ ਕੀਤਾ। ਮੰਚ ਸਲੰਚਾਲਨ ਸ੍ਰੀ ਸ਼ਿਵ ਨਰਾਇਣ ਵੱਲੋਂ ਬਾਖੂਬੀ ਕੀਤਾ ਗਿਆ।
ਮਾਸਟਰ ਪਰਮਵੇਦ ਸੰਗਰੂਰ ਤਰਕਸ਼ੀਲ ਆਗੂ 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸ਼ੀਏਸ਼ਨ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਵਿੱਚ ਮੰਗਾਂ ਸੰਬੰਧੀ ਭਖਵੀਂ ਬਹਿਸ ਹੋਈ।
Next articleਸਾਊਦੀ ਵਿਦਿਆਰਥੀ ਦਾ ਬੇਵਜ੍ਹਾ ਕਤਲ ਕਰਨ ਵਾਲੇ ਨੂੰ ਉਮਰ ਕੈਦ